ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ।
best punjabi status
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ….
ਦਿਲ ਤਾਂ ਕਰਦਾ ਸੀ ਤੈਨੂੰ ਪਾਸਵਰਡ ਬਣਾ ਲਵਾਂ
ਪਰ ਤੇਰੇ ਲੱਛਣ ਹੀ ਓ ਪੀ ਟੀ ਵਰਗੇ ਨਿੱਕਲੇ
ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਰਾਇ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ?
ਨਰਿੰਦਰ ਸਿੰਘ ਕਪੂਰ
ਬੇਸ਼ੱਕ ਗੁਜ਼ਾਰਾ ਨਹੀਂ
ਪਰ ਨਾਂ ਹੁਣ ਦੋਬਾਰਾ ਨਹੀ
ਰੁੱਤ ਲਹੂ ਪੀਣੀ ਤੇ ਅੰਬਰ ਜ਼ਹਿਰੀਲੇ,
ਇਸ ਮੌਸਮ ਵੀ ਬੁਲਬੁਲ ਤੀਲੇ ਜੋੜ ਰਹੀ।ਤਰਲੋਚਨ ਮੀਰ
ਮੋਤ ਵਿਆਹ ਕੇ ਲੈ ਜਾਉ ਅਸੀ ਛੜੇ ਨੀ ਮਰਦੇ
ਧੋਖੇ ਤੋ ਦਿਲ ਡਰਦਾ ਏ ਤਾ ਹੀ ਪਿਆਰ ਨੀ ਕਰਦੇ
ਨਾਕਾਮ ਇਸ਼ਕ ਦੇ ਸਿਆਪੇ ਨੇ ਸੱਜਣਾ!
ਨਹੀਂ ਤਾਂ,
ਅਸੀ ਵੀ ਚੰਨ ਤੇ ਮੱਖਣ ਹੁੰਦੇ ਸੀ ਕਦੇ ਕਿਸੇ ਦੇ
ਭਲਾਂ ਤੇਰੀ ਮੇਰੀ ਮੁਹੱਬਤ ਤੋਂ ਵਧ ਕੇ,
ਕਿਸ ਕੰਮ ਨੇ ਇਹ ਧਨ-ਦੌਲਤ ਦੇ ਗੇੜੇ।ਤਰਸਪਾਲ ਕੌਰ (ਪ੍ਰੋ.)
ਕਿਸੇ ਲਈ ਕੋਈ ਵਿਸ਼ੇਸ਼ ਅਵਸਰ ਨਹੀਂ ਹੁੰਦਾ, ਸਾਰੇ ਅਵਸਰ ਮਨੁੱਖ ਦੀ ਯੋਗਤਾ ਵਿੱਚ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਤੜਪਦੀ ਲਾਸ਼ ਹੈ ਹਾਲੇ ਉਹ ਫਟ ਇਕ ਹੋਰ ਲਾ ਦੇਵੇ
ਮਿਰੇ ਨਾਦਾਨ ਕਾਤਿਲ ਨੂੰ ਮੇਰਾ ਪੈਗਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ
ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨਈ ਸਕਦਾ