ਜਿਉਂਦੇ ਜੀਅ ਜਿਸਨੂੰ ਤੇਰੇ ਮੂੰਹੋਂ ਮਾਂ ਸ਼ਬਦ ਨਸੀਬ ਨਾਂ ਹੋਇਆ
ਫੇਰ ਹੁਣ ਕਿਉਂ ਮਾਂ ਦਾ ਕਫ਼ਨ ਚੁੱਕ ਚੁੱਕ ਕੇ ਤੂੰ ਰੋਇਆ
bebe bapu punjabi status
ਆਲ੍ਹਣਿਆਂ ਤੋਂ ਲੈਕੇ ਪਾਣੀਆਂ ਤੱਕ ਸਭ ਜਗ੍ਹਾ ਇਕੋ ਚੀਜ਼ ਖਾਸ ਏ
ਜਿਸ ਦੇ ਬਿਨ੍ਹਾਂ ਨਾ ਹੋਂਦ ਕਿਸੇ ਦੀ ਹਰ ਜੱਰੇ ਵਿੱਚ ਮਾਂ ਦਾ ਵਾਸ ਏ
ਸਾਡੀ ਜਿਮ ਲਗਵਾਉਂਦਾ ਬਾਪੂ ਪੱਠਿਆਂ ਦੱਠਿਆਂ ‘ਚ
ਤੇਰਾ ਯੋਗਾ ਹੁੰਦਾ ਨਿੱਤ ਝੀਲ ਕਿਨਾਰੇ
ਗ਼ਰੀਬੀ ਨੂੰ ਮਾਰ ਗੋਲ਼ੀ ਬੱਸ ਰੱਬਾ
ਮੇਰੇ ਬੇਬੇ ਬਾਪੂ ਹਮੇਸ਼ਾ ਤੰਦਰੁਸਤ ਰੱਖੀਂ
ਜੇਕਰ ਰੋਜ਼ ਪਾਠ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ
ਕਿ ਮੈਨੂੰ ਕੁੱਝ ਮਿਲਿਆ ਨਹੀਂ
ਪਰ ਤੁਹਾਡੇ ਬੇਬੇ ਬਾਪੂ ਵਧੀਆ ਤੰਦਰੁਸਤ ਨੇਂ
ਇਸਤੋਂ ਵੱਡੀ ਦਾਤ ਹੋਰ ਕੋਈ ਨੀ ਹੋ ਸਕਦੀ
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇਂ ਦਲੇਰਿਆਂ
ਹੋਇਆ ਕਰਜ਼ਾਈ ਰੀਝਾਂ ਪਾਲਦਾ ਉਹ ਮੇਰੀਆਂ
ਬਾਪੂ ਪੁੱਤ ਦੀ ਅਜਿਹੀ ਪਰਛਾਈਂ ਹੁੰਦਾ ਹੈ
ਜੋ ਉਸਦੇ ਨਾਲ ਰਹਿਕੇ
ਵੱਡੀਆਂ ਵੱਡੀਆਂ ਮੁਸ਼ਕਲਾਂ ਵਿਚੋਂ ਲੰਘਾ ਸਕਦਾ ਐ
ਮੈਨੂੰ ਦੂਰੋਂ ਹੀ ਜੱਫੀ ਪਾ ਲੈਂਦੀਆਂ ਨੇ ਔਕੜਾਂ
ਪੈਰ ਪੈਰ ਤੇ ਵੱਜਦੀਆਂ ਠੋਕਰਾਂ
ਠੋਕਰਾਂ ਇੰਨੀਆ ਕਿ ਟੁੱਟ ਜਾਂਦਾ ਹਾਂ
ਪਰ ਬੇਬੇ ਬਾਪੂ ਦੀਆਂ ਅੱਖਾਂ ‘ਚ ਉਮੀਦਾਂ ਦੇਖਕੇ
ਫੇਰ ਉੱਠ ਜਾਂਦਾ ਹਾਂ
ਉੱਠ ਤੱੜਕੇ ਬਾਪੂ ਸਾਡਾ ਪੱਗ ਬੰਨ੍ਹਦਾ
ਅੱਤ ਦੀ ਸ਼ੁਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜਦੀ ਕਲਾਂ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ
ਤੁਹਾਡੀਆਂ ਝਿੜਕਾਂ ਖਾਣ ਨੂੰ ਦਿੱਲ ਕਰਦਾ ਏ
ਬਾਪੂ ਕਹਿਣ ਨੂੰ ਬੜਾ ਦਿੱਲ ਕਰਦਾ ਏ
ਹਾਏ ਉਏ ਰੱਬਾ ਭੇਜਦੇ ਮੇਰੇ ਬਾਪੂ ਨੂੰ ਵਾਪਿਸ
ਮੇਰਾ ਬਾਪੂ ਨਾਲ ਗੱਲਾਂ ਕਰਨ ਨੂੰ ਬੜਾ ਦਿੱਲ ਕਰਦਾ ਏ
ਮੇਰੇ ਫਿਕਰਾਂ ਵਿਚ ਸੌਂਦੀ ਏ
ਮੇਰੀ ਬੇਬੇ ਓਏ ਰੱਬਾ
ਧੁੱਪਾਂ ਦਾ ਨੀ ਡਰ ਮੈਂਨੂੰ ਛਾਵਾਂ ਮੇਰੇ ਨਾਲ ਨੇ
ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ