ਮੇਰੇ ਡੈਡੀ ਹੁਣੀ ਤਿੰਨ ਭਰਾ ਨੇ , ਡੈਡੀ ਤੇ ਤਾਇਆ ਜੀ ਖੇਤੀ ਕਰਦੇ ਸੱਭ ਤੋ ਛੋਟੇ ਚਾਚਾ ਜੀ, ਉਹ ਆਸਟ੍ਰੇਲੀਆ ਰਹਿੰਦੇ ਆ , ਸਾਰਾ ਪਰਿਵਾਰ ਇਕੱਠਾ ਆ , 4 ਸਾਲ ਪਹਿਲਾਂ ਆਸਟ੍ਰੇਲੀਆ ਚਾਚੀ ਕੋਲ ਬੱਚਾ ਹੋਣ ਵਾਲਾ ਸੀ ਸੋ ਦਾਦੀ ਨੂੰ ਚਾਚਾ ਜੀ ਨੇ ਬੁਲਾਲਿਆ, ਬਾਪੂ ਜੀ ਦਾਦੀ ਨੂੰ ਰੋਕਿਆ ਵੀ ਨਾਂ ਜਾਂ ਬਾਹਰਲਾ ਮੁਲਕ ਆਪਣੇ ਨਹੀਂ ਸੂਤ ਆਉਂਦਾ ਖੁੱਲੇ ਡੁੱਲੇ ਮਾਹੌਲ ਵਿੱਚ ਰਹਿਣ ਵਾਲਿਆਂ ਦੇ।
ਪਰ ਦਾਦੀ ਮੰਨੀ ਨਹੀਂ, ਚੜ ਗਈ ਜਹਾਜੇ, ਉਦਾ ਦਾਦੀ ਨੇ ਹਮੇਸ਼ਾ ਸ਼ਾਮ ਨੂੰ ਰੋਟੀ ਖਾਣ ਮਗਰੋ ਦਾਦੇ ਨਾਲ ਤੁਰਨ ਜਾਣਾ, ਸਾਡਾ ਘਰ ਖੇਤਾਂ ਵਿੱਚ ਸੀ, ਘਰ ਦਾ ਸਾਰਾ ਲੈਣ-ਦੇਨ ਦਾਦੀ ਕੋਲ ਸੀ, ਦੋਨਾ ਭੂਆ ਨੇ ਆਉਣਾ, ਦਾਦੀ ਨੇ ਦਾਦੇ ਨੂੰ ਪੈਸੇ ਫੜਾਉਣੇ ਬੀ ਕੁੜੀਆਂ ਨੂੰ ਪਿਆਰ ਦੇ ਦੇ, 6 ਮਹੀਨੇ ਦਾਦੀ ਬਾਹਰਲੇ ਮੁਲਕ ਰਹੀ ਤੇ ਏਧਰ ਬਾਪੂ ਦਿਨੋ ਦਿਨ down ਹੁੰਦਾ ਜਾ ਰਿਹਾ ਸੀ ਚੁੱਪ ਚੁੱਪ ਰਹਿਣਾ ਜੇ ਮੰਮੀ ਹੁਣਾ ਕਹਿਨਾ ਬਾਪੂ ਜੀ ਕੋਈ ਗੱਲਬਾਤ ਕਰਿਆ ਕਰੋ ਸਾਡੇ ਕੋਲ ਬੈਠਿਆ ਕਰੋ, ਬਾਪੂ ਨੇ ਚੁੱਪ ਹੀ ਰਹਿਣਾ, ਹਾਨ ਨੂੰ ਹਾਨ ਪਿਆਰਾ ਹੁੰਦਾ ਆ
ਫੇਰ ਇੱਕ ਦਿਨ ਬਾਹਰੋ ਫੋਨ ਆਇਆ ਕੇ ਦਾਦੀ ਦਾ ਬਾਹਰ ਐਕਸੀਡੈਂਟ ਹੋ ਗਿਆ , ਪੱਟ ਕੋਲੋ ਲੱਤ ਟੁੱਟ ਟੁੱਟ ਗਈ ਦੋ ਜਗਾਹ ਤੋਂ, ਬਾਪੂਦਾ Bp ਚੈਕ ਕਰਵਾਇਆ, ਬਹੁਤ ਜਿਆਦਾ ਵੱਧ ਗਿਆ ਸੀ, ਪਹਿਲੀ ਵਾਰ ਬਾਪੂ ਨੂੰ ਏਨੇ ਗੁੱਸੇ ਵਿੱਚ ਵੇਖਿਆ ਸੀ, ਇਹਨੂੰ ਕਿਹਾ ਸੀ ਕੰਜਰ ਨੇ ਭਗਤਨੀ ਨੂੰ ਨਾਂ ਲੈਕੇ ਜਾਂ ਬਾਹਰਲੇ ਮੁਲਕ ਇਹਨੂੰ ਕੀ ਪਤਾ ਵਿਚਾਰੀ ਨੂੰ ਉਦੋਂ ਦੇ ਰੂਲ ਕਾਨੂੰਨ ਦਾ,
ਦਾਦੀ ਇੱਕ ਦਿਨ ਘਰੋ ਬਾਹਰ ਨਿਕਲੀ ਤੇ ਸੜਕ ਪਾਰ ਕਰਦੀ ਦਾ ਐਕਸੀਡੈਂਟ ਹੋ ਗਿਆ, ਜਦੋ ਦਾਦੀ ਵਾਪਿਸ ਆਈ ਵਹੀਲ ਚੇਅਰ ਤੇ ਸੀ, ਚਾਚੇ ਕੋਲ ਪੁੱਤ ਨੇ ਜਨਮ ਲਿਆ ਸੀ ਪਰ ਦਾਦੇ ਨੇ ਕੋਈ ਚਾਹ ਨਹੀਂ ਕਰਨ ਦਿੱਤਾ, ਉਹਨੂੰ ਕਹੋ ਜਦੋ ਦਾਦੀ ਮਹਿੰਦਰ ਕੌਰ ਠੀਕ ਹੋ ਜਾਉ ਅਸੀਂ ਕਰਲਾਗੇ ਪਾਰਟੀ, 4 ਮਹੀਨੇ ਦਾਦੀ ਵਹੀਲ ਚੇਅਰ ਤੇ ਰਹੀ, ਦਾਦੇ ਕੁਰਸੀ ਪਹੀ ਵੱਲ ਨੂੰ ਰੇਹੜ ਲੈਣੀ, ਜਿਵੇਂ ਪਹਿਲਾਸੈਰ ਕਰਦੇ ਉਵੇਂ, ਹੀ ਦਾਦੀ ਨੇ ਖੇਤ ਬੰਨੇ ਵਿਖਾਕੇ ਲਿਆਉਣੇ,
ਕਦੇ ਕਦੇ ਮਖੌਲ ਨਾਲ ਕਹਿਣਾ ਮਹਿੰਦਰ ਕੁਰੇ ਗੋਰਿਆਂ ਵਾਂਗੂ ਪੈਂਟਾਂ ਤੇ ਨਹੀਂ ਪਾਉਣ ਲੱਗ ਗਈ ਸੀ ਬਾਹਰ ਜਾਕੇ, ਦਾਦੀ ਨੇ ਕਹਿਣਾ ਬੁੱਢੀ ਉਮਰੇ ਹੁਣ ਆਹ ਖੇਖਣ ਕਰਨੇ ਸੀ, ਅਸੀ ਸਾਰਿਆ ਹੱਸਣਾ, ਦਾਦੀ ਨੌ ਬਰ ਨੂੰ ਹੋ ਗਈ ਸੀ, ਸਾਰਾ ਪਰਿਵਾਰ ਰੋਟੀ ਖਾਕੇ ਬੈਠਾ ਸੀ, ਘਰ ਦੇ ਦੇ ਬਾਹਰ ਮੋਟਰ ਚੱਲ ਰਹੀ ਸੀ, ਦਾਦੀ ਬਾਹਰ ਪਾਣੀ ਭਰਨ ਗਈ ਤਿਲਕ ਕੇ ਡਿੱਗ ਗਈ।
ਅਸੀਂ ਦਾਦੀ ਨੂੰ ਦਾਖਲ ਕਰਵਾਇਆ, ਬਾਪੂ ਜੀ ਉਦੋ ਛੋਟੀ ਭੂਆ ਕੋਲ ਗਏ ਸੀ, ਬਾਪੂ ਜੀ ਸੁਣ ਕੇ ਅਟੈਕ ਆਗਿਆ ਦਾਦੀ ਹੋਸਪੀਟਲ ਸੀ ਤੇ ਬਾਪੂ ਅਕਾਲ ਚਲਾਣਾ ਕਰ ਗਏ, 2 ਸਾਲ ਹੋ ਗਏ ਇਸ ਗੱਲ ਨੂੰ ,ਬੜਾ ਯਾਦ ਕਰੀਦਾ ਬਾਪੂ ਜੀ , ਹੁਣ ਸਾਰਾ ਪਰਿਵਾਰ ਦਾਦੀ ਨੂੰ ਨਾਲ ਲੈਕੇ ਜਾਂਦੇ ਆ ਸੈਰ ਲਈ, ਅਸੀਂ 4 ਪੋਤੇ ਪੋਤੀਆ ਦਾਦੀ ਦੇ ਸਾਨੂੰ ਬਹੁਤ ਪਿਆਰ ਮਿਲਦਾ ਦਾਦੀ ਤੇ।