ਤੇਰੇ ਮੇਰੇ ਕੱਪ ਪਏ ਜਦ ਕੱਠੇ ਹੋਣਗੇ
ਤੇਰੇ ਹੱਥ ਮੇਰੇ ਹੱਥਾਂ ਵਿੱਚ ਹੋਣਗੇ
ਤੇਰੇ ਮੇਰੇ ਕੱਪ ਪਏ ਜਦ ਕੱਠੇ ਹੋਣਗੇ
ਤੇਰੇ ਹੱਥ ਮੇਰੇ ਹੱਥਾਂ ਵਿੱਚ ਹੋਣਗੇ
ਹੁੰਦੀ ਵੇਖ ਕੇ ਕੈਲੰਡਰ ਹੈਰਾਨੀ
ਤੇਰੇ ਪਿੱਛੋਂ ਕਿੰਨੀ ਜੀਅ ਲਈ
ਪਿਓ ਵਰਗਾ ਕੋਈ ਗੁਰੂ ਨੀ
ਮਾਂ ਵਰਗਾ ਕੋਈ ਰੱਬ ਨਹੀਂ
ਸਾਡੀ ਅਫਵਾਹ ਦੇ ਧੂਏਂ ਉਥੋਂ ਹੀ ਉੱਠਦੇ ਆ
ਜਿੱਥੇ ਸਾਡੇ ਨਾਮ ਨਾਲ ਅੱਗ ਲੱਗ ਜਾਂਦੀ ਹੋਵੇ
ਚਾਹ ਵਾਂਗੂੰ ਜਿੰਦਗੀ ਉਬਾਲੇ ਖਾ ਰਹੀ ਆ ਪਰ ਯਕੀਨ ਮੰਨੀ
ਹਰ ਘੁਟ ਦਾ ਮਜ਼ਾ ਸ਼ੌਂਕ ਨਾਲ ਹੀ ਲਿੱਤਾ ਜਾਊਗਾ
ਦੋ ਦਿਨ ਨਾਲ ਬੈਠ ਕੇ ਕਿਸੇ ਨੂੰ ਯਾਰ ਨੀ ਬਣਾਈ ਦਾ
ਜੋ ਬੰਦਾ ਭਰੋਸੇ ਦੇ ਲਾਇਕ ਨਾ ਹੋਵੇ
ਉਹਦੇ ਤੋਂ ਫਿਰ ਮਾਨ ਨੀ ਕਹਾਈ ਦਾ
ਜਦੋਂ ਮਾਂ ਛੱਡ ਕੇ ਜਾਂਦੀ ਹੈ ਤਾਂ ਦੁਨੀਆਂ ਵਿੱਚ ਕੋਈ ਦੁਆ ਦੇਣ ਵਾਲਾ ਨਹੀਂ ਹੁੰਦਾ
ਅਤੇ ਜਦੋਂ ਪਿਤਾ ਛੱਡ ਕੇ ਜਾਂਦਾ ਹੈ ਤਾਂ ਕੋਈ ਹੌਸਲਾ ਦੇਣ ਵਾਲਾ ਨਹੀਂ ਹੁੰਦਾ
ਮੁੱਹਬਤ ਦੀ ਸਾਡੇ ਨਾਲ ਨਹੀਂ ਬਣਦੀ
ਕਿਉਂਕਿ ਮੁਹੱਬਤ ਮੰਗਦੀ ਆ ਗੁਲਾਮੀ
ਤੇ ਅਸੀਂ ਜਨਮ ਤੋਂ ਹੀ ਨਵਾਬ ਹਾਂ
ਮਿਲੀਂ ਕਦੇ ਕੱਲੀ ਤੈਨੂੰ ਚਾਹ ਪੀਆਵਾਂਗੇ
ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਂਗੇ
ਜੇ ਸੱਚ ਕਬੂਲ ਨਹੀਂ
ਤਾਂਹੀ ਬਣਦੀ ਬਹੁਤੀ ਨਹੀਂ
ਜੇ ਦਿਲ ਵਿੱਚ ਪਿਆਰ ਸਤਿਕਾਰ ਹੈਨੀ ਤਾਂ
ਗੁੱਟ ਤੇ love u ਬੇਬੇ ਬਾਪੂ ਲਿਖਾਉਣ ਦਾ ਕੀ ਫਾਇਦਾ
ਜਿੱਥੇ ਹਥੌੜਾ ਚੱਲਣਾ ਚਾਹੀਦਾ ਓਥੇ ਹੱਥ ਥੋੜੇ ਹੀ ਚੱਲੇਗਾ
ਇਕੱਲਾ ਹੀ ਠੀਕ ਆਂ ਸ਼ੇਰ ਹੁਣ ਕੁੱਤਿਆਂ ਨਾਲ ਥੋੜਾ ਚੱਲੇਗਾ