ਚਲੋ ਹੁਣ ਵਕਤ ਹੈ ਉਸ ਅਕਸ ਨੂੰ ਮੁੜ ਆਪਣਾ ਕਰੀਏ,
ਜਿਹਨੂੰ ਸ਼ੀਸ਼ੇ ਦੇ ਸਾਹਵੇਂ ਰੋਜ਼ ਖੜ੍ਹ ਖੜ੍ਹ ਕੇ ਗੁਆ ਦਿੱਤਾ।
att punjabi status
ਕਿੱਥੋਂ ਲੈ ਕੇ ਆਵਾਂ ਐਨਾ ਸਬਰ,
ਤੂੰ ਥੋੜ੍ਹਾ ਜਿਹਾ ਮਿਲ ਕਿਉਂ ਨੀ ਜਾਂਦਾ
ਇਕ ਮਖੌਟਾ ਪਹਿਨ ਕੇ ਤੁਰਿਆ ਸਾਂ ਮੈਂ ਉਸਦੇ ਘਰੋਂ
ਇਕ ਮਖੌਟਾ ਪਹਿਨ ਕੇ ਹੁਣ ਆਪਣੇ ਘਰ ਜਾਵਾਂਗਾ ਮੈਂਮਹਿੰਦਰ ਦੀਵਾਨਾ
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।ਅਫ਼ਜ਼ਲ ਅਹਿਸਨ ਰੰਧਾਵਾ
ਦੱਸ ਮੈਥੋਂ ਵੱਧ ਤੈਨੂੰ ਚਾਹੂ ਕੌਣ ਵੇ ਤੈਨੂੰ
ਰੋਦੇ ਨੂੰ ਮੈਥੋਂ ਬਿਨ੍ਹਾਂ ਚੁੱਪ ਕਰਾਊ ਕੌਣ ਵੇ ।
ਜੇ ਪੁਰਸ਼, ਇਸਤਰੀ ਨੂੰ ਘਰੋਂ ਕੱਢੇ, ਉਹ ਬਰਦਾਸ਼ਤ ਕਰ ਲੈਂਦੀ ਹੈ ਪਰ ਜੇ ਇਸਤਰੀ, ਪੁਰਸ਼ ਨੂੰ ਕੱਢ ਦੇਵੇ ਤਾਂ ਪਤੀ ਆਪਣੀ ਚੂਲ ਤੋਂ ਹਿਲ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਕਈ ਕੇਲੇ ਦੇ ਛਿਲਕੇ ਵਰਗੀ ਔਕਾਤ ਦੇ ਹੁੰਦੇ
ਨੇ ਦੂਜਿਆਂ ਨੂੰ ਸਿੱਟਣ ਤੇ ਲੱਗੇ ਰਹਿੰਦੇ ਨੇ.
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ।
ਲੈ ਚੱਲੀ ਕਿਧਰ ਨੂੰ ਇਹ ਪੈਰਾਂ ਦੀ ਥਿੜਕਣ।
ਕਿ ਮੁੜ ਆਵੇ ਰਾਵਣ, ਉਹ ਅੱਗ ‘ਚੋਂ ਵੀ ਕੂਕੇ,
ਇਹ ਲੈਂਦੇ ਪਰੀਖਿਆ ਤੇ ਰੱਬ ਵੀ ਕਹਾਵਣ।ਸਿਮਰਨ ਅਕਸ
ਗਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ
ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ।
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ
ਕਾਲਜਾਂ-ਯੂਨੀਵਰਸਿਟੀਆਂ ਵਿਚ ਹਰ ਸਾਲ ਦਾਖਲਿਆਂ ਵੇਲੇ ਆਸ ਕੀਤੀ ਜਾਂਦੀ ਹੈ ਕਿ ਇਸ ਵਾਰੀ ਸ਼ਾਇਦ ਕੁਝ ਚੰਗੇ ਵਿਦਿਆਰਥੀ ਵੀ ਦਾਖਲ ਹੋ ਜਾਣ।
ਨਰਿੰਦਰ ਸਿੰਘ ਕਪੂਰ