ਜ਼ਿੰਦਗੀ ਕੁਝ ਕਰਨ ਦੀ ਇੱਕ ਮੋਹਲਤ ਹੈ, ਇਸ ਵਿੱਚ ਰੌਣਕ ਅਤੇ ਬਰਕਤ ਅਸੀਂ ਆਪ ਭਰਨੀ ਹੁੰਦੀ ਹੈ।
att punjabi status
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…..
ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ,
ਉਹ ਹੱਥ ਵੀ ਮਿਲਾਉਣਾ ਛੱਡ ਗਏ।
ਜਿਹੜੇ ਅੱਖੀਆਂ ‘ਚੋਂ ਪੀਂਦੇ ਸੀ ਪਿਆਲੇ,
ਉਹ ਅੱਖ ਵੀ ਮਿਲਾਉਣਾ ਛੱਡ ਗਏ।ਅਮਰਜੀਤ ਸਿੰਘ ਵੜੈਚ
ਜਿਸ ਉਤੇ ਵੀ ਸੂਰਜ ਦੀ ਰੋਸ਼ਨੀ ਪੈ ਰਹੀ ਹੈ, ਉਹ ਜਾਂ ਪੱਕ ਰਿਹਾ ਹੈ ਜਾਂ ਮੁਰਝਾ ਰਿਹਾ ਹੈ।
ਨਰਿੰਦਰ ਸਿੰਘ ਕਪੂਰ
ਤਲਖ਼ ਮੌਸਮ ਸਾਹਮਣੇ ਮੈਂ ਆਪਣਾ ਸਿਰ ਕਿਉਂ ਝੁਕਾਵਾਂ
ਇਕ ਨਾ ਇਕ ਦਿਨ ਹਾਰ ਕੇ ਲੰਘ ਜਾਣੀਆਂ ਤੱਤੀਆਂ ਹਵਾਵਾਂਜਨਕ ਰਾਜ ਜਨਕ
ਸਾਡਾ ਇੱਕ ਅਸੂਲ ਹੈ ਕਿ ਜਿੰਨਾਂ ਕੋਈ ਕਰਦਾ
ਉਸ ਤੋਂ ਵੱਧ ਹੀ ਕਰਾਂਗੇ ਚਾਹੇ ਅਗਲਾ
ਨਫਰਤ ਕਰੇ ਜਾਂ ਪਿਆਰ……
ਬਾਂਸ ਵਾਂਗੂੰ ਗਿਆਂ ਹਾਂ ਖੂਬ ਛਿੱਲਿਆ,
ਬਾਂਸੁਰੀ ਦਾ ਹਾਂ ਫਿਰ ਸੰਗੀਤ ਬਣਿਆ।
ਦਿਲ ਨੂੰ ਅੰਬਰ ਤੱਕ ਵਿਸ਼ਾਲ ਕੀਤਾ,
ਤਾਂ ਹੀ ਤਾਂ ਹਰ ਕਿਸੇ ਦਾ ‘ਮੀਤ` ਬਣਿਆ।ਹਰਮੀਤ ਵਿਦਿਆਰਥੀ
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ,
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ…
ਬੁਝੇ ਦੀਵੇ, ਝੜੇ ਪੱਤੇ ਤੇ ਤਿੜਕੇ ਆਇਨੇ ਦੱਸਣ,
ਹਵਾ ਕਿੰਨੀ ਤੁਹਾਡੇ ਸ਼ਹਿਰ ਦੀ ਮਗਰੂਰ ਹੈ ਅੱਜਕੱਲ੍ਹ।ਜਗਸੀਰ ਵਿਯੋਗੀ
ਮਨੁੱਖ ਮਾਲਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ, ਖਾਲੀ ਬੜਾ ਖੜਾਕ ਕਰਦੇ ਹਨ, ਭਰੇ ਹੋਏ ਚੁੱਪ ਕਰਕੇ ਲੰਘ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਅਸੀਂ ਤਾਂ ਰੁਤਬਿਆਂ ਦਾ ਜ਼ਿਕਰ ਸੁਣ ਕੇ ਮਿਲਣ ਆਏ ਸਾਂ
ਬੜੇ ਬੌਣੇ ਜਹੇ ਬੰਦੇ ਮਿਲੇ ਸ਼ਖ਼ਸੀਅਤਾਂ ਓਹਲੇ
ਸਿਰਫ਼ ਬਸ ਨਾਮ ਤੋਂ ਤਾਸੀਰ ਮਿਥਣੀ ਠੀਕ ਨਹੀਂ ਹੁੰਦੀ
ਅਸਾਂ ਪੱਥਰ ਨੂੰ ਲੁਕਦੇ ਵੇਖਿਆ ਹੈ ਸ਼ੀਸ਼ਿਆਂ ਓਹਲੇਕਵਿੰਦਰ ਚਾਂਦ
ਸਾਡੀ ਚੁੱਪ ਨੂੰ ਕਦੀ ਬੇਵੱਸੀ
ਨਾ ਸਮਝੋ ਸਾਨੂੰ ਬੋਲਣਾ ਵੀ
ਆਉਂਦਾ ਤੇ ਰੋਣਾ ਵੀ…..