ਇੱਜ਼ਤ ਖ਼ਾਕ ਦੀ ਵੀ ਮਨਜ਼ੂਰ ਮੈਨੂੰ
ਭੀਖ ਦਾ ਤਾਂ ਅਸਮਾਨ ਵੀ ਨਾਂ ਲਵਾਂ ਮੈਂ
att punjabi status
ਮੋਤੀ ਉਸ ਦੇ ਵਸਲ ਦੇ ਮਿਲੇ ਹੀ ਨਹੀਂ,
ਉਮਰ ਸਾਰੀ ਜੋ ਸਾਗਰ ’ਚ ਤਰਦਾ ਰਿਹਾ।ਰਾਵੀ ਕਿਰਨ
ਰਲ਼ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਗਈਅਮ੍ਰਿਤਾ ਪ੍ਰੀਤਮ
ਸ਼ਾਇਰ ਹਾਂ ਤਾਂ ਗਮਾਂ ਤੋਂ ਕਿਓਂ ਕਰਾਂ ਪਰਹੇਜ
ਹਾਲਾਤ ਜਿੰਨੇ ਨਾਜ਼ੁਕ ਕਲਮ ਓਨ੍ਹੀ ਤੇਜ਼
ਜਿਸ ਦੇ ਕਾਰਨ ਖੂਨ ‘ਚ ਹਲਚਲ ਹੁੰਦੀ ਹੈ,
ਮੇਰੇ ਦਿਲ ਵਿੱਚ ਤੇਰੀ ਚਾਹਤ ਦੌੜ ਰਹੀ।ਤਰਲੋਚਨ ਮੀਰ
ਭਾਈਵਾਲੀਆਂ ਇਸ ਲਈ ਨਹੀਂ ਨਿਭਦੀਆਂ, ਕਿਉਂਕਿ ਕੰਮਾਂ ਨੂੰ ਠੀਕ ਢੰਗ ਨਾਲ ਵੰਡਿਆ ਨਹੀਂ ਗਿਆ ਹੁੰਦਾ।
ਨਰਿੰਦਰ ਸਿੰਘ ਕਪੂਰ
ਆਸ ਦੀ ਲਾਲੀ ਮੱਥੇ ਧਰ ਕੇ ਸੂਰਜ ਬਣ ਕੇ ਆਇਆ ਸੀ
ਉਸ ਵੀ ਸਾਡਾ ਜੁਗਨੂੰ ਵਰਗਾ ਨੂਰ ਹੰਢਾਇਆ ਸ਼ਾਮ ਢਲੇਸੁਦਰਸ਼ਨ ਵਾਲੀਆ
ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ
ਅਸੀਂ ਜ਼ਰਾ ਦਿਲ ਦੇ ਸਾਫ਼ ਹਾਂ
ਇਸੇ ਲਈ ਥੋੜੇ ਲੋਂਕਾ ਦੇ ਖ਼ਾਸ ਹਾਂ
ਖਿੜਿਆ ਨਾ ਕਦੇ ਕਿਰਤ ਦਾ ਗੁਲਾਬ ਮੇਰੇ ਦੋਸਤਾ।
ਬਣ ਬਣ ਕੇ ਰਹੇ ਬਿਖਰਦੇ ਖ਼ਵਾਬ ਮੇਰੇ ਦੋਸਤਾ।ਮੀਤ ਖਟੜਾ (ਡਾ.)
ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,
ਪਰ ਫੜ ਜਰੂਰ ਲਈ ਦੀਆਂ
ਮੁਸਕਰਾਉਣ ਦੀ ਆਦਤ ਹੈ ਸੱਜਣਾਂ
ਉਦਾਸੀਆਂ ਦੇ ਮੂੰਹ ਨੀਂ ਲਗਦੇ ਅਸੀਂ