ਦੋ ਪਲ ਦੀ ਨਰਾਜ਼ਗੀ ਇੱਕ ਪਲ ਵਿੱਚ ਮਿਟ ਜਾਂਏ,
ਜੇ ਤੂੰ ਇੱਕ ਵਾਰੀ ਆਕੇ ਮੇਰੇ ਸੀਨੇ ਨਾਲ ਲਿਪਟ ਜਾਂਏ।
att punjabi status
ਕਿਸ ਤਰ੍ਹਾਂ ਦਾ ਲੈ ਕੇ ਦਿਲ ਬੇਚੈਨ ਹਾਂ ਜਨਮੇ ਅਸੀਂ,
ਭਾਲ ਭਾਵੇਂ ਮੁੱਕ ਗਈ ਪਰ ਭਟਕਣਾ ਜਾਰੀ ਰਹੀ।ਸੁਖਦੇਵ ਸਿੰਘ ਗਰੇਵਾਲ
ਜਿਸ ਇਨਸਾਨ ਨੂੰ ਦੁਨੀਆ ਬਣਾ ਲਿਆ ਜਾਵੇ।
ਅਕਸਰ ਉਹੀ ਇਨਸਾਨ ਦੁਨੀਆਦਾਰੀ ਸਮਝਾ ਜਾਂਦਾ ਹੈ।
ਤੁਹਾਡੇ ਨਾਲ ਜੋ ਹੋਇਆ ਹੈ ਇੱਕ-ਮਿੱਕ ਸ਼ਹਿਦ ਦੇ ਵਾਕਣ,
ਛੁਪਾਈ ਬਗਲ ਵਿਚ ਅਕਸਰ ਹੀ ਉਸ ਸ਼ਮਸ਼ੀਰ ਹੁੰਦੀ ਹੈ।ਹਰਪ੍ਰੀਤ ਕੌਰ ਸਿੰਮੀ
ਹੱਸਣਾ ਤਾਂ ਕੇਵਲ ਮੁੱਖ ਦਾ ਹੈ,
ਮਸਲਾ ਤਾਂ ਦਿਲ ਦੇ ਦੁੱਖ ਦਾ ਹੈ,
ਪਿਆਰ ਦਾ ਮੁੱਢਲਾ ਅਨੁਭਵ ਸਿਆਣਿਆਂ ਨੂੰ ਮੂਰਖ ਅਤੇ ਮੂਰਖਾਂ ਨੂੰ ਫਿਲਾਸਫਰ ਬਣਾਉਣ ਦਾ ਭੁਲੇਖਾ ਪਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਮ੍ਰਿਗ ਤ੍ਰਿਸ਼ਨਾ ਕੇਵਲ ਮਿਰਗ ਦੀ ਮੌਤ ਨਹੀਂ ਕਰਦੀ
ਅੱਖੀਂ ਸੱਜਰੀ ਪਿਆਸ ਜਗਾ ਕਈ ਸੱਸੀਆਂ ਮਰੀਆਂ ਨੇਸੀਮਾਂਪ
ਧੁੱਪ ਕੋਸੀ ਲਹਿਰਾਂ ਚੁੰਮਦੀ
ਸਮੁੰਦਰ ਲਵੇ ਕਚੀਚ ਤੂੰ
ਚੁੰਮਿਆ ਮੇਰਾ ਮੱਥੜਾ ਮੈਂ
ਅੱਖੀਆਂ ਲਈਆਂ ਮੀਚ।
ਹੁਣ ਤਾਂ ਮੰਡੀ ‘ਚ ਇਹੀਓ ਚੱਲੇਗਾ,
ਖੋਟਾ ਸਿੱਕਾ ਸੰਭਾਲ ਕੇ ਰੱਖੀਂ,ਅਸਲਮ ਹਬੀਬ
ਮੁਹੱਬਤ ਦੇ ਸਬੂਤ ਨਾ ਮੰਗਿਆ ਕਰ
ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇਬਾਬਾ ਨਜ਼ਮੀ
ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ
ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਸੀ।