ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ, ਸੇਵਾ ਕਰਨ ਵਾਲੇ ਨਾਲੋਂ ਵੀ, ਵਧੇਰੇ ਕਦਰ ਕਰਦਾ ਹੈ।
Ajj da vichar in punjabi
ਜੇ ਕੁਦਰਤ ਨੇ ਮਨੁੱਖ ਨੂੰ ਆਪਣੇ ਸਰੀਰ ਦੇ ਅੰਗ ਅੱਗੇ-ਪਿਛੇ ਕਰਨ ਦੀ ਖੁਲ੍ਹ ਦਿਤੀ ਹੁੰਦੀ ਤਾਂ ਹਰ ਕਿਸੇ ਨੇ ਹਾਸੋ-ਹੀਣਾ ਬਣੇ ਹੋਣਾ ਸੀ।
ਨਰਿੰਦਰ ਸਿੰਘ ਕਪੂਰ
ਕੰਮ, ਪੁਰਸ਼-ਸੰਕਲਪ ਹੈ; ਕਲਾ, ਇਸਤਰੀ-ਸੰਕਲਪ ਹੈ।
ਨਰਿੰਦਰ ਸਿੰਘ ਕਪੂਰ
ਜਿਨ੍ਹਾਂ ਦੇ ਅਸੀਂ ਸੰਪਰਕ ਵਿਚ ਆਉਂਦੇ ਹਾਂ, ਉਨ੍ਹਾਂ ਤੋਂ ਹੀ ਸਾਨੂੰ ਆਪਣੇ ਬਾਰੇ ਪਤਾ ਲਗਦਾ ਹੈ।
ਨਰਿੰਦਰ ਸਿੰਘ ਕਪੂਰ
ਆਸ਼ਾਵਾਦੀ ਜੇ ਵੀਹਵੀਂ ਮੰਜ਼ਿਲ ਤੋਂ ਡਿੱਗੇ ਤਾਂ ਹਰ ਮੰਜ਼ਿਲ `ਤੇ ਕਹੇਗਾ, ਅਜੇ ਮੈਂ ਠੀਕ-ਠਾਕ ਹਾਂ।
ਨਰਿੰਦਰ ਸਿੰਘ ਕਪੂਰ
ਅਜੇ ਤਕ ਸੰਸਾਰ ਵਿਚ ਇਕ ਵੀ ਬੰਦਾ ਪਸੀਨੇ ਵਿਚ ਨਹੀਂ ਡੁੱਬਿਆ।
ਨਰਿੰਦਰ ਸਿੰਘ ਕਪੂਰ
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ….
ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਰਾਇ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ?
ਨਰਿੰਦਰ ਸਿੰਘ ਕਪੂਰ
ਕਿਸੇ ਲਈ ਕੋਈ ਵਿਸ਼ੇਸ਼ ਅਵਸਰ ਨਹੀਂ ਹੁੰਦਾ, ਸਾਰੇ ਅਵਸਰ ਮਨੁੱਖ ਦੀ ਯੋਗਤਾ ਵਿੱਚ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਆਸ਼ਾਵਾਦੀ ਹਨੇਰੇ ਵਿਚ ਵੀ ਵੇਖ ਲੈਂਦਾ ਹੈ, ਨਿਰਾਸ਼ਾਵਾਦੀ ਦੀਵੇ ਨੂੰ ਫੂਕ ਮਾਰ ਕੇ ਬਝਾ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਵਿਦਿਆਰਥੀ ਨਾਲਾਇਕ ਨਹੀਂ ਹੁੰਦੇ, ਜਿਨ੍ਹਾਂ ਦੀ ਯੋਗਤਾ ਜਗਾ ਦਿਤੀ ਜਾਂਦੀ ਹੈ, ਉਹ ਲਾਇਕ ਬਣ ਜਾਂਦੇ ਹਨ, ਬਾਕੀਆਂ ਨੂੰ ਨਾਲਾਇਕ ਕਿਹਾ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਅਜੇ ਤਕ ਸੰਸਾਰ ਵਿਚ ਇਕ ਵੀ ਬੰਦਾ ਪਸੀਨੇ ਵਿਚ ਨਹੀਂ ਡੁੱਬਿਆ।
ਨਰਿੰਦਰ ਸਿੰਘ ਕਪੂਰ