ਜੇ ਸਾਰਿਆਂ ਦੀ ਪ੍ਰਸੰਸਾ ਗੁਆ ਕੇ ਕੇਵਲ ਇਕ ਦੀ ਆਲੋਚਨਾ ਸਹੇੜਨੀ ਹੋਵੇ ਤਾਂ ਵਿਆਹ ਕਰਾ ਲਓ।
Ajj da vichar in punjabi
ਪਰਸ਼ਾਂ ਨੂੰ ਖੁਸ਼ੀ ਵੱਧ ਪੈਸੇ ਕਮਾ ਕੇ ਮਿਲਦੀ ਹੈ; ਇਸਤਰੀਆਂ ਚੰਗੇ, ਢੁੱਕਵੇਂ ਅਤੇ ਧਿਆਨ-ਖਿੱਚਵੇਂ ਲਿਬਾਸ ਪਹਿਨਣ ਨਾਲ ਪ੍ਰਸੰਨ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਸੱਚਾ ਪਿਆਰ ਕਰਨਾ ਭੂਤ ਵੇਖਣ ਵਾਂਗ ਹੁੰਦਾ ਹੈ, ਭੂਤ ਦੀਆਂ ਗੱਲਾਂ ਸਾਰੇ ਕਰਦੇ ਹਨ ਪਰ ਵੇਖਿਆ ਕਿਸੇ ਨੇ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ
ਪੁਰਸ਼ਾਂ ਕਾਰਨ, ਇਸਤਰੀਆਂ ਇਕ-ਦੂਜੀ ਨਾਲ ਸਾੜਾ ਕਰਦੀਆਂ ਹਨ; ਇਸਤਰੀਆਂ ਕਾਰਨ, ਪੁਰਸ਼ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਜੇ ਪੁਰਸ਼, ਇਸਤਰੀ ਦੀ ਸਿਫ਼ਤ ਕਰੇ, ਸਮਝੋ ਸਭ ਕੁਝ ਠੀਕ ਹੋ ਜਾਵੇਗਾ
ਨਰਿੰਦਰ ਸਿੰਘ ਕਪੂਰ
, ਜੇ ਇਸਤਰੀ, ਪੁਰਸ਼ ਦੀ ਸਿਫ਼ਤ ਕਰੇ, ਸਮਝੋ ਸਭ ਕੁਝ ਠੀਕ ਹੈ।
ਮਨੁੱਖ ਸੋਚਣ ਅਨੁਸਾਰ ਨਹੀਂ ਜਿਊਦਾ, ਉਹ ਜਿਊਣ ਅਨੁਸਾਰ ਸੋਚਦਾ ਹੈ।
ਨਰਿੰਦਰ ਸਿੰਘ ਕਪੂਰ
ਪੁਰਸ਼, ਇਸਤਰੀ ਲਈ ਤਾਂਘਦਾ ਹੈ ਅਤੇ ਇਸਤਰੀ ਨਿਰੰਤਰ ਚਾਹੁੰਦੀ ਹੈ ਕਿ ਪੁਰਸ਼ ਉਸ ਲਈ ਤਾਂਘੇ ਅਤੇ ਤਾਂਘਦਾ ਰਹੇ।
ਨਰਿੰਦਰ ਸਿੰਘ ਕਪੂਰ
ਅਨਪੜ੍ਹ ਪਤਨੀ ਦੀ, ਵਿਦਵਾਨ ਪਤੀ ਨਾਲ ਨਿਭ ਜਾਂਦੀ ਹੈ ਪਰ ਪੜੀ ਲਿਖੀ ਪਤਨੀ ਦੀ, ਅਨਪੜ੍ਹ ਪਤੀ ਨਾਲ ਕਦੇ ਨਹੀਂ ਨਿਭਦੀ।
ਨਰਿੰਦਰ ਸਿੰਘ ਕਪੂਰ
ਜੇ ਮਨੁੱਖ ਕੋਲ ਕਲਪਨਾ ਨਾ ਹੁੰਦੀ ਤਾਂ ਉਸ ਨੂੰ ਜਮਾਦਾਰਨੀ ਜਾਂ ਮਹਾਰਾਣੀ ਵਿਚ ਕੋਈ ਅੰਤਰ ਨਹੀਂ ਸੀ ਦਿਖਾਈ ਦੇਣਾ।
ਨਰਿੰਦਰ ਸਿੰਘ ਕਪੂਰ
ਆਪਣੀ ਉਮਰ ਵਿਚੋਂ ਇਸਤਰੀ ਜਿਤਨੇ ਸਾਲ ਘਟਾ ਕੇ ਦਸਦੀ ਹੈ, ਉਤਨੇ ਸਾਲ ਉਹ ਉਸ ਇਸਤਰੀ ਦੀ ਉਮਰ ਵਿੱਚ ਜੋੜ ਦਿੰਦੀ ਹੈ, ਜਿਹੜੀ ਉਸ ਨੂੰ ਚੰਗੀ ਨਹੀਂ ਲਗਦੀ।
ਨਰਿੰਦਰ ਸਿੰਘ ਕਪੂਰ
ਇਸਤਰੀ, ਕਵਿਤਾ ਵਾਂਗ ਸੋਚਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ।
ਨਰਿੰਦਰ ਸਿੰਘ ਕਪੂਰ
ਇਸਤਰੀ ਦੀ ਵਿਦੇਸ਼ ਨੀਤੀ ਵਿਚ ਨਹੀਂ, ਘਰੇਲੂ ਅਤੇ ਸਮਾਜਿਕ ਰਾਜਨੀਤੀ ਵਿਚ ਦਿਲਚਸਪੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ