ਜੀਵਨ ਦੀਆਂ ਦੋ ਸਥਿਤੀਆਂ ਦੁਖਦਾਈ ਹੁੰਦੀਆਂ ਹਨ ਇਕ ਆਸ਼ਾ ਦਾ ਪੂਰਾ ਹੋ ਜਾਣਾ, ਤੇ ਦੂਜਾ ਇਨ੍ਹਾਂ ਦਾ ਪੂਰਾ ਨਾ ਹੋਣਾ।
Ajj da vichar in punjabi
ਹਰ ਸਫਲਤਾ ਦੀ ਕੀਮਤ ਹੁੰਦੀ ਹੈ, ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਭਲੇ ਬਣਕੇ ਤੁਸੀਂ ਦੂਜਿਆਂ ਦੀ ਭਲਾਈ ਦਾ ਕਾਰਨ ਵੀ ਬਣ ਜਾਂਦੇ ਹੋ।
Socrates
ਸੱਚ ਤੇ ਭਲਾਈ ਉੱਪਰ ਉੱਸਰਿਆ ਜੀਵਨ ਹੀ ਦੂਜਿਆਂ ਨੂੰ ਅਗਵਾਈ ਦੇਣ ਵਾਲਾ ਤੇ ਮਾਣ ਮੱਤਾ ਹੁੰਦਾ ਹੈ।
Swet Mardon
ਚੰਗਾ ਕਲਾਕਾਰ, ਪੱਥਰ ਵਿਚੋਂ ਮੂਰਤ ਵੇਖ ਕੇ, ਹਥੌੜੀ ਅਤੇ ਛੈਣੀ ਨਾਲ ਵਾਧੂ ਦਾ ਪੱਥਰ ਲਾਹ ਕੇ, ਮੂਰਤੀ ਨੂੰ ਸਾਕਾਰ ਕਰ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਯਾਦ ਰੱਖਣਾ ਵੀ ਮਿਲਣ ਦਾ ਇਕ ਰੂਪ ਹੈ।
Kahlil Gibran
ਦੁਕਾਨ ਖੋਲ੍ਹਣੀ ਸੌਖੀ ਹੁੰਦੀ ਹੈ ਪਰ ਖੁਲ੍ਹੀ ਰਖਣੀ ਔਖੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਇਖ਼ਲਾਕ, ਪਵਿੱਤਰਤਾ, ਵਫ਼ਾਦਾਰੀ ਭਾਈਚਾਰੇ ਦੀ ਰੂਹ ਹਨ।
Gurbaksh Singh
ਇਕਾਂਤ ਵਿਚ ਜਿਹੜਾ ਖੁਸ਼ੀ ਮਹਿਸੂਸ ਕਰਦਾ ਹੈ, ਉਹ ਜਾਂ ਤਾਂ ਜੀਵ ਹੈ ਜਾਂ ਫਿਰ ਰੱਬੀ।
Francis Bacon
ਜੇ ਵਰਤੀ ਨਾ ਜਾਵੇ ਤਾਂ ਯੋਗਤਾ, ਅਯੋਗਤਾ ਬਣ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਜਦੋਂ ਕਿਸੇ ਬੀਮਾਰੀ ਦੇ ਕਈ ਇਲਾਜ ਸੁਝਾਏ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੀਮਾਰੀ ਠੀਕ ਨਹੀਂ ਹੋਵੇਗੀ।
Anton Chekhov
ਜਿਹੜਾ ਲੜਨ ਲਈ ਤਿਆਰ ਹੋਵੇ, ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਕਿ ਨਹੀਂ।
ਨਰਿੰਦਰ ਸਿੰਘ ਕਪੂਰ