ਆਪਣੀ ਸਮਰਥਾ ਨੂੰ ਜਾਣੋ, ਗੜਵੀ ਵਿਚ ਬਾਲਟੀ ਨਹੀਂ ਉਲਟਾਈ ਜਾ ਸਕਦੀ।
Ajj da vichar in punjabi
ਦੰਗਲ ਤੋਂ ਪਹਿਲਾਂ ਦੋਵੇਂ ਭਲਵਾਨ ਫੜਾਂ ਮਾਰਦੇ ਹਨ, ਕੁਸ਼ਤੀ ਮਗਰੋਂ ਜਿੱਤਣ ਵਾਲਾ ਹੀ ਚੁੱਪ ਰਹਿੰਦਾ ਹੈ।
ਨਰਿੰਦਰ ਸਿੰਘ ਕਪੂਰ
ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਚ ਸਿਖਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ, ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿਚ ਇਕ ਤਾਕਤ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਗੁੱਸਾ ਕਦੇ ਵੀ ਦਲੀਲ ਨਹੀਂ ਹੁੰਦੀ, ਜਦੋਂ ਦਲੀਲ ਮੁੱਕ ਜਾਂਦੀ ਹੈ, ਉਦੋਂ ਗੁੱਸਾ ਆਉਂਦਾ ਹੈ।
ਨਰਿੰਦਰ ਸਿੰਘ ਕਪੂਰ
ਜੇ ਰਿਸ਼ਤੇਦਾਰਾਂ ਤੋਂ ਵਧੇਰੇ ਸਿਆਣੇ ਬਣਨ ਦਾ ਯਤਨ ਕਰੋਗੇ ਤਾਂ ਤੁਸੀਂ ਉਨ੍ਹਾਂ ਨੂੰ ਅਤੇ ਉਹ ਤੁਹਾਨੂੰ ਨਫ਼ਰਤ ਕਰਨਗੇ।
ਨਰਿੰਦਰ ਸਿੰਘ ਕਪੂਰ
ਹਨੇਰੀਆਂ, ਵਾਤਾਵਰਣ ਨੂੰ ਸਾਫ-ਸੁਥਰਾ ਕਰ ਦਿੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ, ਜਿਸ ਦੀ ਯੋਗ ਵਰਤੋਂ ਨਾਲ ਗਰੀਬ, ਅਮੀਰ ਹੋ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਸਫਲ ਬੰਦੇ ਇਵੇਂ ਕਾਰਜ ਕਰਦੇ ਹਨ ਕਿ ਅਸਫਲਤਾ ਅਸੰਭਵ ਹੋ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਵਿਗਿਆਨ ਉਹ ਹੈ ਜੋ ਅਸੀਂ ਜਾਣਦੇ ਹਾਂ ਅਤੇ
ਫ਼ਲਸਫ਼ਾ ਉਹ ਹੈ ਜੋ ਅਸੀਂ ਨਹੀਂ ਜਾਣਦੇ।
Bertrand Russell
ਨਿਯਮ ਜੇਕਰ ਇਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਹਿਮੰਡ ਅਸਤ ਵਿਅਸਤ ਹੋ ਸਕਦਾ ਹੈ।
Albert Einstein
ਸਿਆਣੇ ਸਹਿਮਤ ਹੁੰਦੇ ਹਨ, ਮੂਰਖ ਬਹਿਸ ਕਰਦੇ ਰਹਿੰਦੇ ਹਨ।
ਨਰਿੰਦਰ ਸਿੰਘ ਕਪੂਰ