ਭਰੋਸਾ ਉਸ ’ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ, ਤੁਹਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ।
Ajj da Vichar
ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਵੋ ਯਕੀਨ ਕਰਿਓ ਵਕਤ ਤੁਹਾਡੇ ਨਾਲੋਂ ਬਿਹਤਰ ਜਵਾਬ ਦੇਵਗਾ ।
ਹੁਣ ਰਿਸ਼ਤਿਆਂ ਦੀ ਉਮਰ ਵੀ ਪੱਤਿਆਂ ਜਿੰਨੀ ਹੀ ਰਹਿ ਗਈ ਏ ਅੱਜ ਹਰੇ, ਕੱਲ੍ਹ ਨੂੰ ਪੀਲੇ ਤੇ ਪਰਸੋਂ ਨੂੰ ਸੁੱਕ ਜਾਣਗੇ।
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੈ ਜਿਸਦੇ ਪੱਤੇ ਭਾਵੇਂ ਕੌਰੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੈ।
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਹੈ ਪਰ ਔਕਾਤ ਨਹੀਂ ।
ਜਿੰਦਗੀ ਵਿੱਚ ਘੱਟੋ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ ਤੇ ਇੱਕ ਦੋਸਤ ਪਰਛਾਂਵੇ ਵਰਗਾ ਜਰੂਰ ਰੱਖਣਾ ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ।
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ।