ਕੋਈ ਟੁੱਟੇ ਤਾਂ ਬਣਾਉਣਾ ਸਿੱਖੋ, ਕੋਈ ਰੁੱਸੇ ਤਾਂ ਮਨਾਉਣਾ ਸਿੱਖੋ
ਰਿਸ਼ਤੇ ਮਿਲਦੇ ਨੇ ਬੜੇ ਮੁਕੱਦਰਾਂ ਨਾਲ, ਉਸੇ ਖੂਬਸੂਰਤੀ ਨਾਲ ਉਹਨਾਂ ਨੂੰ ਨਿਭਾਉਣਾ ਸਿੱਖੋ.
ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ
ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ,
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ
ਹਵਾ ‘ਚ ਤਾਸ਼ ਦੇ ਘਰ ਨਹੀ ਬਣਦੇ, ਰੋਣ ਨਾਲ ਵਿਗੜੇ ਮੁਕੱਦਰ ਨਹੀ ਬਣਦੇ,
ਦੁਨੀਆਂ ਜਿੱਤਣ ਦਾ ਹੌਂਸਲਾ ਰੱਖ ਐ ਦੋਸਤ, ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦੇ
ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ
ਜਦ ਵੀ ਅੱਖਾਂ ਬੰਦ ਕਰਾਂ ਦਿਲ ਜਾਗ ਉੱਠਦਾ ਹੈ
ਜਿਸਦੇ ਆਉਣ ਤੇ ਮੁਕੱਦਰਾਂ ਦਾ ਸਿਰਾ ਲੱਗ ਜਾਏ,
ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ
ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨੀ ਸਕਦਾ
ਸਮੇ ਤੋਂ ਪਹਿਲਾਂ ਕੁਝ ਵੀ ਹੋ ਨੀ ਸਕਦਾ
ਜੇ ਗ਼ਮ ਮਿਲੇ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ ਬਦਲੇ ਨਾ ਦਿਨ ਇਹ ਹੋ ਨੀ ਸਕਦਾ
ਇਕ ਪਿਆਰ ਹੀ ਸੀ ਕੋਲ ਸਾਡੇ ਉਹ ਵੀ ਖੋਹ ਲਿਆ ਏ ਸਾਡੇ ਮੁਕੱਦਰਾਂ ਨੇ
ਹੁਣ ਕੀਹਦੇ ਦਰ ਤੇ ਜਾਈਏ ਨੀ
ਦਿਲ ਕਰਦਾ ਏ ਹੁਣ ਇਹ ਦੁਨੀਆਂ ਹੀ ਛੱਡ ਜਾਈਏ ਨੀ
ਜੋ ਮਿਲ ਜਾਂਦਾ ਆਸਾਨੀ ਨਾਲ ਉਹਦੀ ਖ਼ਵਾਇਸ਼ ਕਿਸ ਨੂੰ ਸੀ
ਜਿੱਦ ਤਾਂ ਉਹਨੂੰ ਪਾਉਣੇ ਦੀ ਸੀ ਜੋ ਮੁਕੱਦਰ ਵਿੱਚ ਨਹੀਂ ਸੀ
ਵਕ਼ਤ ਸਿਖਾ ਹੀ ਦਿੰਦਾ ਹੈ ਜਿਉਣ ਦਾ ਹੁਨਰ
ਫਿਰ ਕੀ ਨਸੀਬ ਕੀ ਮੁਕੱਦਰ ਤੇ ਕੀ ਹੱਥਾਂ ਦੀਆਂ ਲਕੀਰਾਂ
ਪਸੀਨੇ ਦੀ ਸਿਆਹੀ ਨਾਲ ਇਰਾਦਿਆਂ ਨੂੰ ਮੈਂ ਲਿਖਿਆ ਏ
ਮੇਰੇ ਮੁਕੱਦਰਾਂ ਦੇ ਪੰਨੇ ਫਿਰ ਖਾਲੀ ਕਿਵੇਂ ਰਹਿਣਗੇ
ਕੀ ਹੋਇਆ ਜੇ ਰਾਤਾਂ ਦੀ ਨੀਂਦ ਨਹੀ ਮੁਕੱਦਰ ਵਿੱਚ
ਮੁਕੱਦਰ ਦੇ ਸਿਕੰਦਰ ਹਾਂ ਅਸੀ ਵੀ ਦੁਪਹਿਰ ਨੂੰ ਸੋ ਜਾਈਦਾ
ਤੂੰ ਆਪਣੀ ਜਗ੍ਹਾ ਤੇ ਸੱਚਾ ਐ ਝੂਠੇ ਅਸੀ ਵੀ ਕਿਸੇ ਪਾਸੇ ਨਹੀ
ਕੀ ਮਾਰ ਤਾੜੀਆ ਹੱਸਣਾ ਹੈ ਜਦ ਵਿੱਚ ਮੁਕੱਦਰਾ ਹਾਸੇ ਨਹੀ
ਮੁਕੱਦਰ ਤੇ ਭਰੋਸਾ ਨਹੀਂ ਤੇਰੇ ਦਰ ਤੇ ਭਰੋਸਾ ਏ ਮੈਨੂੰ
ਕਿਓਂਕਿ ਤੇਰੇ ਦਰ ਤੇ ਹੀ ਮੁਕੱਦਰ ਬਣਦੇ ਦੇਖੇ ਮੈਂ
ਕਾਸ਼ ਕੇ ਮੈਨੂੰ ਮਿਲ ਜੇ ਮੁਕੱਦਰ ਦੀ ਓ ਸ਼ਾਹੀ ਤੇ ਕਲਮ,
ਪਲ – ਪਲ ਦੀ ਖੁਸ਼ੀ ਲਿਖ ਦਿਆਂ ਸੱਜਣਾ ਤੇਰੀ ਜਿੰਦਗੀ ਦੇ ਲਈ
ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ
ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ
ਕਛੂਏ ਤੇ ਖ਼ਰਗੋਸ਼ ਦੀ ਸੁਣੀ ਤੂੰ ਕਹਾਣੀ ਐ
ਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ