ਸ਼ਾਹਾਂ ਨਾਲੋ ਖੁਸ਼ ਨੇ ਮਲੰਗ ਦੋਸਤੋ
ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ
ਪੰਜਾਬੀ sad shayari love
ਲੋਕ ਬਸ ਮਿਲਦੇ ਹੀ ਇੱਤਫ਼ਾਕ ਨਾਲ ਆ
ਵੱਖ ਸਾਰੇ ਆਪਣੀ ਮਰਜ਼ੀ ਨਾਲ ਹੁੰਦੇ ਆ
ਬਾਹਰੋਂ ਸੁਲਝੇ ਹੋਏ ਦਿਖਣ ਲਈ
ਅੰਦਰ ਬਹੁਤ ਉੱਲਝਣਾ ਪੈਂਦਾ ਹੈ
ਅਸੀਂ ਉਹਨਾਂ ਚੋ ਆਂ ਜੇ ਲੁੱਟੇ ਵੀ ਜਾਈਏ
ਤਾਂ ਵੀ ਆਖੀਦਾ ਰੱਬ ਦਾ ਦਿੱਤਾ ਬਹੁਤ ਕੁਝ ਆ
ਨਾਂ ਇੰਨੀ ਛੇਤੀ ਲੰਘ ਉਮਰੇ
ਕੁਝ ਖ਼ੁਆਬ ਅਧੂਰੇ ਨੇਂ ਮੇਰੇ
ਮੈਥੋਂ ਰੋਣਾ ਰੁਕਦਾ ਨੀ
ਜੇ ਗੱਲ ਮੇਰੇ ਦਿਲ ਤੇ ਲੱਗੇ ਜਾਵੇ
ਤੇਰੇ ਬੜੇ ਹੋਣਗੇ
ਪਰ ਸਾਡਾ ਕੋਈ ਨਾ
ਚੰਗਾ ਮਾੜਾ ਆਹੀ ਹਾਲ ਮੇਰਾ
ਕਬਰਾਂ ਨਾਲ ਜਾਣਾ ਜੋ ਮਲਾਲ ਮੇਰਾ
ਹਾਰ ਗਿਆ ਮੈਂ ਤੇ ਜਿਤਿਆਂ ਏਂ ਤੂੰ
ਗੱਲੀ ਬਾਤੀਂ ਨਾਲ ਰਹਿਣ ਵਾਲੇ
ਹੁਣ ਦੱਸ ਮੈਨੂੰ ਕਿੱਥੇਂ ਆਂ ਤੂੰ
ਕਮਾਲ ਦੀ ਗੱਲ ਹੈ ਤੇਰੇ ਨਾਲ ਹੁੰਦਿਆ ਹੋਏ ਵੀ
ਮੈਂ ਖੁਦ ਨਾਲ ਗੱਲ ਕਰਦਾ ਰਿਹਾਂ
ਮੈਨੂੰ ਤੇਰੇ ਹੋਣ ਦਾ ਅਹਿਸਾਸ ਹੀ ਨਹੀਂ ਹੋਇਆ
ਉਹ ਅਸਮਾਨ ਦੇ ਸ਼ੌਕੀਨ
ਅਸੀਂ ਜ਼ਮੀਉਨ ਤੇ ਹੀ ਖੁਸ਼ ਹਾਂ
ਅੱਜ ਹੋ ਗਿਆ ਫੈਸਲਾ ਮੈਂ ਕੁੱਝ ਕਹਿਣਾ ਹੀ ਨਹੀਂ
ਤੂੰ ਰਹਿ ਲਵੀਂ ਮੇਰੇ ਬਗ਼ੈਰ ਮੈਂ ਤਾਂ ਜਿਉਣਾ ਹੀ ਨਹੀਂ
ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ
ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ