ਪਿੱਠ ਪਿੱਛੇ ਕੌਣ ਕੀ ਬੋਲਦਾ ਕੋਈ ਫ਼ਰਕ ਨੀਂ ਪੈਂਦਾ ਓਏ
ਸਾਹਮਣੇ ਕਿਸੇ ਦਾ ਮੂੰਹ ਨੀਂ ਖੁੱਲਦਾ ਇਹਨਾਂ ਕਾਫੀ ਆ
ਪੰਜਾਬੀ ਸਟੇਟਸ attitude
ਪੈਸਿਆਂ ਦਾ ਹਿਸਾਬ ਤਾਂ ਪਤਾ ਨਹੀਂ
ਪਰ ਬਦਲਦੇ ਚੇਹਰਿਆਂ ਦਾ ਹਿਸਾਬ ਚੰਗੀ ਤਰ੍ਹਾਂ ਯਾਦ ਆ
ਸਾਡਾ ਰੁੱਤਬਾ ਹੀ ਇਹੋ ਜਿਹਾ ਏ ਸੱਜਣਾਂ
ਜਿਹਨਾਂ ਨਾਲ ਤੂੰ ਬੈਠਣ ਦੀ ਸੋਚਦਾ ਆ
ਉਹ ਸਾਡੇ ਆਉਣ ਤੇ ਖੜ੍ਹੇ ਹੋ ਜਾਂਦੇ ਨੇਂ
ਮੈਂ ਜਿਹੋ ਜਿਹਾ ਵਾਂ ਉਹੋ ਜਿਹਾ ਹੀ ਰਹਿਣ ਦਿਓ
ਜੇ ਵਿਗੜ ਗਿਆ ਤਾਂ ਸਾਂਭਿਆ ਨੀਂ ਜਾਣਾ
ਰਾਜ਼ ਤਾਂ ਸਾਡਾ ਹੀ ਹੈ ਹਰ ਜਗ੍ਹਾ ਤੇ
ਪਸੰਦ ਕਰਨ ਵਾਲਿਆਂ ਦੇ ਦਿਲ ਵਿੱਚ ਤੇ
ਨਾਪਸੰਦ ਕਰਨ ਵਾਲਿਆਂ ਦੇ ਦਿਮਾਗ ਵਿੱਚ
ਬਾਈ ਬੋਲਣ ਦਾ ਹੱਕ ਮੈਂ ਸਿਰਫ਼ ਆਪਣੇ ਦੋਸਤਾਂ ਨੂੰ ਦਿੱਤਾ ਆ
ਦੁਸ਼ਮਣ ਤਾਂ ਅੱਜ ਵੀ ਸਾਨੂੰ ਪਿਓ ਦੇ ਨਾਮ ਤੋਂ ਪਹਿਚਾਣਦੇ ਨੇਂ
ਅਸੀਂ ਆਪਣੀ ਮਿਸਾਲ ਖੁਦ ਆਂ ਸੱਜਣਾਂ
ਕਿਸੇ ਹੋਰ ਵਰਗਾ ਬਣਨ ਦੀ ਤਮੰਨਾ ਵੀ ਨੀਂ ਰੱਖਦੇ
ਤੇਵਰ ਤਾਂ ਅਸੀਂ ਟਾਈਮ ਆਉਣ ਤੇ ਦਿਖਾਵਾਂਗੇ
ਸਾਰਾ ਸ਼ਹਿਰ ਤੁਸੀ ਖਰੀਦ ਲਵੋ
ਉਹਦੇ ਤੇ ਹਕੂਮਤ ਅਸੀਂ ਚਲਾਵਾਂਗੇ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,
ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ