ਚਮਕਦੇ ਸੂਰਜ ਵਲ ਕਿਸੇ ਦਾ ਧਿਆਨ ਨਹੀਂ ਜਾਂਦਾ, ਜਦੋਂ ਹਿਣ ਲੱਗਾ ਹੋਵੇ, ਸਾਰੇ ਸੂਰਜ ਵਲ ਵੇਖਦੇ ਹਨ।
ਨਰਿੰਦਰ ਸਿੰਘ ਕਪੂਰ
ਸੰਸਾਰ ਨਾ ਸਿਆਣਾ ਹੈ ਨਾ ਹੀ ਤਰਕਪੂਰਨ, ਕਿਉਂਕਿ ਸੰਸਾਰ ਤਰਕ ਨਾਲ ਨਹੀਂ, ਭਾਵਨਾਵਾਂ ਦਾ ਚਲਾਇਆ ਚਲਦਾ ਹੈ।
ਨਰਿੰਦਰ ਸਿੰਘ ਕਪੂਰ
ਨਿਰਾਸ਼ਾਵਾਦੀ ਕਦੇ ਮਹੱਤਵਪੂਰਨ ਨਹੀਂ ਹੁੰਦੇ ਅਤੇ ਮਹੱਤਵਪੂਰਨ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਹਰ ਸਮਾਜ ਅਤੇ ਹਰ ਵਰਗ ਦੀਆਂ ਰਸਮਾਂ, ਰੀਤੀਆਂ ਅਤੇ ਕੁਰੀਤੀਆਂ ਦੀ ਕਿਸਮ ਵੱਖਰੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਨਾਚ, ਗੀਤ ਅਤੇ ਸੰਗੀਤ, ਕੰਮ ਮੁੱਕਣ ਦੀ ਖੁਸ਼ੀ ਵਿਚੋਂ ਉਪਜਦੇ ਹਨ ਅਤੇ ਇਹ ਸਾਰੇ ਹੋਰ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਨਰਿੰਦਰ ਸਿੰਘ ਕਪੂਰ