ਪੰਛੀਆਂ ਵਾਂਗ ਆਜ਼ਾਦ ਬੇਸ਼ੱਕ ਬਣੋ ਪਰ
ਹਰੇਕ ਰੁੱਖ ਤੇ ਆਲ੍ਹਣਾ ਬਣਾਉਣ ਦੀ ਆਦਤ ਨਾ ਪਾਓ
ਧੋਖਾ sad status in punjabi
ਹੋਸ਼ ‘ਚ ਸੀ ਪਰ ਬੇਹੋਸ਼ ਰਹੇ
ਸਭ ਪਤਾ ਸੀ ਪਰ ਖਾਮੋਸ਼ ਰਹੇ
ਤਰੱਕੀ ਦਾ ਸਿਰਫ਼ ਇੱਕ ਹੀ ਰਸਤਾ ਹੈ
ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ
ਕਿਸੇ ਦਾ ਮਾੜਾ ਸੋਚਿਆ ਨੀਂ
ਨਾ ਹੀ ਕਰਨਾਂ ਸਿਖਿਆ ਏ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ
ਨਾਂ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾਂ ਹੀ ਛੱਡਣਾ
ਲੋਕ ਬਹਿਸ ਕਰਨਾ ਪਸੰਦ ਕਰਦੇ ਨੇ ਲੜਾਈ ਕਰਨਾ ਪਸੰਦ ਕਰਦੇ ਨੇ
ਪਰ ਫੈਸਲਾ ਕਰਨਾ ਤੇ ਪਿਆਰ ਨਾਲ ਰਹਿਣਾ ਨਹੀਂ ਚਾਹੁੰਦੇ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,
ਨਾ ਯਾਦ ਕਰੀਂ ਨਾ ਯਾਦ ਆਵੀਂ
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
ਮਜ਼ਾਕ ਤਾਂ ਅਸੀਂ ਬਾਅਦ ‘ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ‘ਚ ਮੰਗਿਆ
ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ
ਮੈਂ ਕਿੰਵੇਂ ਹਾਰ ਜਾਵਾਂ ਤਕਲੀਫ਼ ਤੋਂ
ਮੇਰੀ ਤਰੱਕੀ ਦੀ ਆਸ ‘ਚ ਮੇਰੀ ਮਾਂ ਬੈਠੀ ਹੈ