ਮੈ ਸੁਣੇਆ ਹੈ ਕਿ ਇਕ ਆਦਮੀ ਪ੍ਰਦੇਸ਼ ਚਲਾ ਗਿਆ। ਉਹ ਉਥੇ ਦੀ ਭਾਸ਼ਾ ਨਹੀ ਸੀ ਜਾਣਦਾ। ਉਹ ਉਥੇ ਕਿਸੇ ਨੂੰ ਪਛਾਣਦਾ ਵੀ ਨਹੀ ਸੀ। ਉਹ ਬਿਲਕੁਲ ਅਣਜਾਣ ਸੀ ਉਹ ਭਟਦਾ ਹੋਇਆ ਬਹੁਤ ਵੱਡੇ ਮਹਿਲ ਦੇ ਦਰਵਾਜ਼ੇ ਤੇ ਸਾਹਮਣੇ ਪਹੁੰਚ ਗਿਆ।
ਲੋਕ ਅੰਦਰ ਆ ਜਾ ਰਹੇ ਸੀ। ਉਹ ਅੰਦਰ ਚੱਲਾ ਗਿਆ ਉਸ ਨੇ ਅੰਦਰ ਦੇਖਿਆ ਕਿ ਬੜਾ ਸਾਜ ਸਮਾਨ ਹੈ। ਲੋਕ ਭੋਜਨ ਲਈ ਬੈਠ ਰਹੇ ਹਨ। ੳੁਹ ਵੀ ਬੈਠ ਗਿਆ ਕਿਉਂਕਿ ਭੁੱਖ ਉਸ ਨੂੰ ਵੀ ਬਹੁਤ ਲੱਗੀ ਹੋਈ ਸੀ। ਉਹ ਬਹੁਤ ਦਿਨੋ ਤੋ ਭੁੱਖਾ ਪਿਆਸਾ ਹੀ ਭਟਕ ਰਹਿਆ ਸੀ। ਉਸ ਦੇ ਬੈਠਦੇ ਹੀ ਬਹੁਤ ਤਰ੍ਹਾ ਦੇ ਭੋਜਨਾ ਨਾਲ ਭਰੀ ਹੋਈ ਥਾਲੀ ਉਸ ਦੇ ਸਾਹਮਣੇ ਪਰੋਸ ਦਿੱਤੀ ਗਈ। ਉਸ ਨੇ ਭਰ ਪੇਟ ਰੋਟੀ ਖਾਂਦੀ ਉਸ ਨੂੰ ਇੰਝ ਲੱਗਾ ਕਿ ਜਿਵੇ ਕਿਸੇ ਸਮਰਾਟ ਦਾ ਮਹਿਲ ਹੈ ਤੇ ਭੋਜ ਚਲ ਰਹਿਆ ਹੈ ਅਥਿੱਤੀ ਆ ਜਾ ਰਹੇ ਨੇ ਭੋਜਨ ਦੇ ਬਾਅਦ ਉਹ ਉਠ ਕੇ ਧੰਨਵਾਦ ਦੇਣ ਲੱਗਾ। ਜਿਸ ਆਦਮੀ ਨੇ ਭੋਜਨ ਲਿਆ ਕੇ ਦਿੱਤਾ ਸੀ ਉਹ ਝੁਕ ਕੇ ਉਸ ਨੂੰ ਸਲਾਮ ਕਰਨ ਲੱਗਾ ਪਰ ਉਹ ਆਦਮੀ ਉਸ ਨੂੰ ਭੋਜਨ ਦਾ ਬਿੱਲ ਦੇਣ ਲੱਗਾ ਅਸਲ ਵਿਚ ਉਹ ਇਕ ਹੋਟਲ ਸੀ। ਉਸ ਬਹਿਰੇ ਨੇ ਉਸ ਨੂੰ ਬਿਲ ਦਿੱਤਾ ਕਿ ਪੈਸੇ ਅਦਾ ਕਰੋ ਪਰ ਉਹ ਬਿਲ ਆਪਣੀ ਜੇਬ ਵਿੱਚ ਰਖ ਕੇ ਫਿਰ ਉਸ ਦਾ ਧੰਨਵਾਦ ਕਰਦਾ ਹੈ। ਉਹ ਬਹੁਤ ਖੁਸ਼ ਹੁੰਦਾ ਹੈ ਕਿ ਇਕ ਅਜਨਾਬੀ ਵਿਆਕਤੀ ਨੂੰ ਉਹਨਾ ਨੇ ਐਨਾ ਸਨਮਾਨ ਦਿੱਤਾ ਐਨਾ ਵਧੀਆ ਭੋਜਨ ਦਿੱਤਾ। ਪਰ ਉਹ ਬਹਿਰਾ ਉਸ ਦੀ ਗੱਲ ਸਮਝ ਨਹੀ ਪਾਉਣਾ ਤੇ ਉਸ ਨੂੰ ਫੜ ਕੇ ਮੈਨੇਜਰ ਕੋਲ ਲੈ ਜਾਦਾ ਹੈ।
ਉਹ ਅਜਨਾਬੀ ਆਦਮੀ ਸਮਝਦਾ ਹੈ ਉਹ ਸਮਰਾਟ ਦਾ ਪ੍ਰਤੀਨਿਧੀ ਹੈ ਤੇ ਉਹ ਉਸ ਤੇ ਐਨਾ ਖੁਸ਼ ਹੈ ਕਿ ਉਸ ਨੂੰ ਕਿਸੇ ਵੱਡੇ ਅਧਿਕਾਰੀ ਨਾਲ ਮਿਲਾਉਣ ਲਈ ਲੈ ਆਇਆ ਹੈ। ਮੈਨੇਜਰ ਵੀ ਉਸ ਨੂੰ ਬਿਲ ਚੁਕਾਉਣ ਲਈ ਕਹਿੰਦਾ ਹੈ ਤਦ ਵੀ ਉਹ ਇਹੀ ਸਮਝਦਾ ਹੈ ਕਿ ਇਹ ਉਸ ਦੇ ਧੰਨਵਾਦ ਦਾ ਉਤਰ ਦੇ ਰਹਿਆ ਹੈ। ਫਿਰ ਮੈਨੇਜਰ ਉਸ ਨੂੰ ਅਦਾਲਤ ਵਿਚ ਭੇਜ ਦਿੰਦਾ ਹੈ ਤਦ ਉਹ ਇਹ ਸਮਝਦਾ ਹੈ ਕਿ ਉਹ ਸਮਰਾਟ ਦੇ ਸਾਹਮਣੇ ਮੌਜੂਦ ਹੈ। ਮੈਜਿਸਟ੍ਰੇਟ ਉਸ ਨੂੰ ਬਿਲ ਭਰਣ ਲਈ ਬਹੁਤ ਕਹਿੰਦਾ ਹੈ ਪਰ ਉਸ ਨੂੰ ਪਰਦੇਸੀ ਹੋਣ ਕਰਕੇ ਭਾਸ਼ਾ ਸਮਝ ਨਹੀ ਆਉਦੀ ਤੇ ਉਹ ਬਸ ਧੰਨਵਾਦ ਹੀ ਪਰਗਟ ਕਰੀ ਜਾਦਾ ਹੈ। ਅੰਤ ਮੈਜਿਸਟ੍ਰੇਟ ਹੁਕਮ ਸੁਣਾਉਣਾ ਹੈ ਕਿ ਇਹ ਵਿਅਕਤੀ ਬਹੁਤ ਚਾਲਬਾਜ ਹੈ। ਇਸ ਦਾ ਮੂੰਹ ਕਾਲਾ ਕਰਕੇ ਉਲਟਾ ਗਧੇ ਤੇ ਬੈਠਾ ਕੇ ਪਿੰਡ ਵਿੱਚ ਫੇਰਿਆ ਜਾਵੇ। ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ ਵਿੱਚ ਫੇਰਿਆ ਜਾਦਾ ਹੈ। ਪਰ ਉਹ ਵਿਅਕਤੀ ਇਹ ਸਮਝ ਕੇ ਅਨੰਦਤ ਹੁੰਦਾ ਹੈ ਕਿ ਉਸ ਦਾ ਸਮਰਾਟ ਦੁਆਰਾ ਉਸ ਦੇ ਦੇਸ਼ ਵਿੱਚ ਸਵਾਗਤ ਕੀਤਾ ਜਾ ਰਹਿਆ ਹੈ।
ਭੀੜ ਵਿਚ ਗੁਜਰਦੇ ਹੋਏ ਉਸ ਦੀ ਨਜਰ ਉਸ ਵਿਅਕਤੀ ਤੇ ਪੈਦੇ ਜੋ ਉਸ ਦੇ ਦੇਸ਼ ਦਾ ਹੀ ਹੈ ਤੇ ਉਸ ਨੂੰ ਜਾਣਦਾ ਹੈ ਪਰ ਉਹ ਵਿਅਕਤੀ ਨਜਰ ਬਚਾ ਕੇ ਭੀੜ ਵਿੱਚ ਲੁੱਕ ਜਾਂਦਾ ਹੈ। ਗਧੇ ਤੇ ਸਵਾਰ ਆਦਮੀ ਇਹ ਸਮਝਦਾ ਹੈ ਉਹ ਵਿਅਕਤੀ ਈਰਖਾ ਵਸ ਉਸ ਦੇ ਸਵਾਗਤ ਤੇ ਸੜ ਰਹਿਆ ਹੈ। ਇੰਝ ਉਹ ਮਨ ਹੀ ਮਨ ਵਿੱਚ ਫੁਲਿਆ ਨਹੀ ਸਮਾਉਦਾ।
ਕਰੀਬ ਕਰੀਬ ਹੰਕਾਰ ਤੇ ਸਵਾਰ ਅਸੀ ਸਭ ਇਸੇ ਤਰ੍ਹਾ ਹੀ ਭਰਮਾ ਭੁਲੇਖੇਆ ਵਿਚ ਹੀ ਜੀਉਂਦੇ ਹਾ ਜਿਸ ਦਾ ਜੀਵਨ ਦੇ ਤੱਥਾ ਨਾਲ ਕੋਈ ਸੰਬੰਧ ਨਹੀ ਹੁੰਦਾ ਹੈ ਕਿਉਂਕਿ ਜੀਵਨ ਦੀ ਭਾਸ਼ਾ ਦਾ ਸਾਨੂੰ ਪਤਾ ਹੀ ਨਹੀ ਅਤੇ ਜੋ ਅਸੀ ਹੰਕਾਰ ਦੀ ਭਾਸ਼ਾ ਬੋਲਦੇ ਹਾ ਉਸ ਦਾ ਜੀਵਨ ਨਾਲ ਕਿਤੇ ਵੀ ਕੋਈ ਤਾਲ ਮੇਲ ਨਹੀ ਹੁੰਦਾ ਹੈ।
ਓਸ਼ੋ ।