ਇੰਗਲੈਂਡ ਵਿੱਚ ਮੈਥਿਊ ਐਲਗਜ਼ੈਂਡਰ ਇੱਕ ਵੱਡਾ ਵਿਦਵਾਨ ਸੀ।ਉਹ ਅਧਿਆਪਕ ਹੀ ਇਸ ਗੱਲ ਦਾ ਸੀ ਕਿ ਲੋਕਾਂ ਨੂੰ ਸਿਖਾਏ ਕਿ ਕਿਵੇਂ ਤੁਰੀਏ ਅਤੇ ਤੁਸੀਂ ਹੈਰਾਨ ਹੋਵੋਗੇ ਇਹ ਜਾਣਕੇ ਕਿ ਐਲਗਜ਼ੈਂਡਰ ਨੇ ਹਜ਼ਾਰਾਂ ਲੋਕਾਂ ਦੀਆਂ ਬਿਮਾਰੀਆਂ ਨੂੰ ਸਿਰਫ਼ ਉਹਨਾਂ ਦੇ ਠੀਕ ਖੜ੍ਹਾ ਹੋਣ, ਠੀਕ ਲੰਮੇ ਪੈਣ, ਠੀਕ ਬੈਠ ਜਾਣ , ਬਾਰੇ ਸਿਖਾ ਕੇ ਦੂਰ ਕੀਤੀਆਂ । ਉਹ ਅਧਿਆਪਕ ਸੀ ਮਨੁੱਖੀ ਗਤੀਵਿਧੀਆਂ ਦਾ , ਪਰ ਬਣ ਗਿਆ ਚਕਿਤਸਿਕ ਅਤੇ ਐਲਗਜ਼ੈਂਡਰ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਮੈਂ ਅਜੇ ਤੱਕ ਅਜਿਹਾ ਆਦਮੀ ਨਹੀਂ ਦੇਖਿਆ ਜਿਹੜਾ ਆਪਣੇ ਸ਼ਰੀਰ ਦਾ ਸਹੀ ਵਿਵਹਾਰ ਕਰ ਰਿਹਾ ਹੋਵੇ, ਕਿਉਂਕਿ ਲੋਕਾਂ ਨੂੰ ਇਸ ਬਾਰੇ ਕੁੱਛ ਵੀ ਪਤਾ ਨਹੀਂ ਕਿ ਉਹ ਕੀ ਕਰੀ ਜਾ ਰਹੇ ਨੇ।ਐਲਗਜ਼ੈਂਡਰ ਨੇ ਲਾਉਤਸੇ ਦਾ ਸਮਰਥਨ ਕੀਤਾ ਹੈ ਕਿ ਇਸ ਆਦਮੀ ਨੂੰ ਭੇਦ ਪਤਾ ਹੈ, ਉਹ ਕਹਿੰਦਾ ਹੈ ਕਿ ਜੇ ਆਦਮੀ ਆਪਣੇ ਪੰਜਿਆਂ ਦੇ ਜ਼ੋਰ ਖੜ੍ਹਾ ਹੋਵੇਗਾ ਤਾਂ ਉਹ ਦ੍ਰਿੜਤਾ ਨਾਲ਼ ਖੜ੍ਹਾ ਨਹੀਂ ਹੋ ਸਕੇਗਾ।
ਉਸਦੀ ਪੂਰੀ ਜਿੰਦਗ਼ੀ ਕਮਜ਼ੋਰੀ ਬਣ ਜਾਏਗੀ।ਓਹਦੀ ਜ਼ਿੰਦਗ਼ੀ ਵਿੱਚ ਭੈਅ ਦੀ ਕੰਬਣੀ ਪ੍ਰਵੇਸ਼ ਕਰ ਜਾਏਗੀ। ਉਹ ਜੋ ਵੀ ਕਰੇਗਾ ਡਰਦਾ ਹੋਇਆ, ਕੰਬਦਾ ਹੋਇਆ, ਘਬਰਾਇਆ ਹੋਇਆ ਹੀ ਕਰੇਗਾ, ਕੀ ਕਾਰਨ ਹੋ ਸਕਦਾ?ਇਸ ਦਾ ਕਾਰਨ ਇਹ ਵੀ ਨਹੀਂ ਕਿ ਉਹ ਕਮਜ਼ੋਰ ਹੈ, ਇਸਦਾ ਕਾਰਨ ਉਹ ਅੰਦਰੋਂ ਕੁੱਛ ਸ਼ੋਅ ਹੋਣ ਦੀ ਕੁੱਝ ਦਿਖਾਉਣ ਦੀ , ਜਾਂ ਸ਼ਕਤੀਸ਼ਾਲੀ ਹੋਣ ਦੀ ਵਿਅਰਥ ਕੋਸ਼ਿਸ਼ ਚ ਆ। ਜਦ ਤੁਹਾਨੂੰ ਲੱਗੇ ਕਿ ਤੁਹਾਡੇ ਅੰਦਰ ਡਰ ਪੈਦਾ ਹੋ ਰਿਹਾ ਕਿ ਮੈਂ ਬੇਸਮਝ ਤਾਂ ਨੀ ਹਾਂ?ਤਾਂ ਤੁਸੀਂ ਦੇਖ ਲਿਓ ਤੁਸੀਂ ਪੰਜਿਆਂ ਤੇ ਖੜੇ ਹੋ ਕੇ ਦਿਖਾਉਣਾ ਚਾਹੁੰਦੇ ਹੋ ਕਿ ਮੈਂ ਸਮਝਦਾਰ ਹਾਂ। ਜੀਵਨ ਬਹੁਤ ਅਲੱਗ ਕਿਸਮ ਦਾ ਹੈ ਦੋਸਤੋ।
ਉਪਰੋਕਤ ਲਫ਼ਜ਼ ਓਸ਼ੋ ਦੀਆਂ ਕਹੀਆਂ ਗੱਲਾਂ ਚੋਂ।