ਅਸੀਂ ਆਪਣੇ ਨਾਮ ਨੂੰ ਅਮਰ ਕਰਨ ਲਈ ਪੱਥਰਾਂ ਦਾ ਸਹਾਰਾ ਲੈਂਦੇ ਹਾਂ। ਪੱਥਰਾਂ ਤੇ ਨਾਮ ਲਿਖਾ ਅਮਰ ਹੋਣਾ ਚਾਹੁੰਦੇ ਹਾਂ। ਜੋ ਰਾਜੇ ਮਹਾਰਾਜੇ ਗੁਜਰ ਚੁੱਕੇ ਨੇ ਉਨ੍ਹਾਂ ਦੇ ਬੁੱਤ ਬਣਾ ਕੇ ਰੱਖਦੇ ਹਾਂ। ਇਸਲਾਮ ਭਾਵੇਂ ਆਪਣੇ ਆਪ ਨੂੰ ਬੁੱਤ ਪ੍ਰਸਤ ਨਹੀਂ ਮਨਦਾ ਪਰ ਪੱਥਰ ਦੀ ਕਬਰਾਂ ਦੀਆਂ ਪੂਜਾ ਤੋਂ ਇਹ ਵੀ ਬਚ ਨਹੀਂ ਸਕੇ। ਮਨੁੱਖ ਦੀ ਜਿੰਦਗੀ ਵਿੱਚ ਹਰ ਪਾਸੇ ਪੱਥਰ ਜੁੜਿਆ ਹੋਇਆ ਹੈ।
ਇਕ ਪੱਥਰ ਕੋਲ ਦੂਜਾ ਪੱਥਰ ਪਿਆ ਹੋਵੇ ਤਾਂ ਉਸ ਨੂੰ ਕੋਈ ਪਤਾ ਨਹੀਂ ਚੱਲਦਾ। ਮਨੁੱਖ ਵੀ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਜੀ ਰਿਹਾ ਹੈ। ਇਕ ਮਕਾਨ ਵਿੱਚ ਦੋ ਭਰਾ ਰਹਿੰਦੇ ਹੋਵ ਤਾਂ ਕਈ ਮਹੀਨੇ ਹੋ ਜਾਂਦੇ ਹਨ ਇਕ ਦੂਜੇ ਨੂੰ ਮਿਲਿਆਂ। ਪੁੱਤਰ ਪਿਤਾ ਤੋਂ ਟੁੱਟਿਆ ਹੋਇਆ ਹੈ। ਪੜੋਸੀ ਦਾ ਪੜੋਸੀ ਨਾਲ ਕੋਈ ਮੇਲ ਨਹੀਂ ਹੈ। ਇਹ ਸੰਸਕਾਰ ਪੱਥਰਾਂ ਦੇ ਹਨ। ਪੱਥਰਾਂ ਤੋਂ ਬਾਦ ਚੇਤਨਾ ਦਾ ਦੂਜਾ ਪੜਾਓ ਬਨਸਪਤੀ ਹੈ :-
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥
ਕੇਤੇ ਨਾਮ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥
{ ਗਉੜੀ ਚੇਤੀ ਮਹਲਾ ੧, ਅੰਗ ੧੫੬ }