Punjabi quotes on books

by admin

ਮੇਰੇ ਵਿਚ ਜਿੰਨੀ ਵੀ ਚੰਗਿਆਈ ਹੈ, ਉਹ ਪੁਸਤਕਾਂ ਦੀ ਬਦੌਲਤ ਹੈ।

ਮੈਕਸਿਮ

ਚੰਗੀਆਂ ਕਿਤਾਬਾਂ ਪੜ੍ਹਨਾ ਉਸੇ ਤਰ੍ਹਾਂ ਹੈ, ਜਿਵੇਂ ਬੀਤੀਆਂ ਸਦੀਆਂ ‘ਚ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ।

ਡਿਸਕੇਰਟਸ ਗੋਰਕੀ

 

ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।

ਥਾਮਸ ਕਾਰਲਾਇਲ

 

ਸਿਓਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।””ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਹੋਵੇ।

ਖ਼ੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜਰੂਰਤ ਹੈ।

ਰਸੂਲ ਹਮਜ਼ਾਤੋਵ

ਜੇ ਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।

ਗੁਰਦਿਆਲ ਸਿੰਘ

 

ਤੁਹਾਡੇ ਦੁਆਰਾ ਖਰੀਦੀ ਗਈ ਇਕ ਕਿਤਾਬ, ਤੁਹਾਡੇ ਮਾਨਸਿਕ ਕੱਦ ਨੂੰ ਇਕ ਕਿਲੋਮੀਟਰ ਵਧਾ ਦਿੰਦੀ ਹੈ।””ਜੇ ਤੁਸੀਂ ਘਰ ‘ਚ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ।

ਸਿਸਰੋ

You may also like