Express the beautiful bond between mother and daughter by using our collection of Mother daughter status in Punjabi
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ
ਦੇ ਦੇ ਅੰਮੜੀਏ ਇੱਕ ਲੋਰੀ ਨੀ ਇਸ ਜੱਗ ਤੋਂ ਚੋਰੀ ਚੋਰੀ ਨੀ
ਤੇਰੀ ਨਿੱਘੀ ਸਭ ਤੋਂ ਗੋਦ ਹੈ ਤੇਰੇ ਕਰਕੇ ਅੱਜ ਮੇਰੀ ਹੋਂਦ ਹੈ
ਮਾਵਾਂ ਬਿਨਾ ਧੀਆਂ ਪੁੱਤਾਂ ਦੇ ਚਾਅ ਅਧੂਰੇ ਰਹਿ ਜਾਂਦੇ ਨੇਂ
ਮਾਂ ਦਾ ਕਰਜ਼ਾ ਉਤਾਰਨ ਲਈ ਸੱਤ ਜਨਮ ਵੀ ਥੋੜੇ ਪੈ ਜਾਂਦੇ ਨੇਂ
ਜੋ ਮੇਰੇ ਨਾਲ ਨਾਲ ਰਹਿੰਦੀਆਂ ਨੇਂ
ਉਹ ਮੇਰੀ ਮਾਂ ਦੀਆਂ ਦੁਆਵਾਂ ਨੇਂ
ਨਸਾਂ ਵਿੱਚ ਜ਼ਹਿਰ ਭਰ ਗਿਆ ਖੂਨ ਹੋ ਗਏ ਗੰਧਲੇ ਮਾਂ
ਸਾਰੇ ਰਿਸ਼ਤੇ ਬਦਲ ਜਾਂਦੇ ਨੇਂ ਫਿਰ ਤੂੰ ਕਿਉਂ ਨਾਂ ਬਦਲੇਂ ਮਾਂ
ਮਾਂ! ਆਪਣੀਆਂ ਖੁਸ਼ੀਆਂ ਦੱਬ ਕੇ ਵੀ ਖੁਸ਼ ਰੱਖਦੀ ਜੀਆਂ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੰਦੀ ਧੀਆਂ ਨੂੰ
ਫਿਕਰਾਂ ਦੀ ਪੀੜੀ ਤੇ ਬੈਠੀ ਮੇਰੀ ਮਾਂ ਦੀਆਂ ਅੱਖਾਂ ‘ਚ’
ਅੱਜ ਵੀ ਮੇਰਾ ਬਚਪਨ ਦਿਸਦਾ ਹੈ ਮੈਨੂੰ
ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਸੰਘਣੀ ਛਾਂ ਹੋ ਗਈ
ਅੱਜ ਮੈਨੂੰ ਚੱੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਹੋ ਗਈ
ਹਰ ਗ਼ਲਤੀ ਤੇ ਪਰਦਾ ਸਿਰਫ ਮਾਂ ਹੀ ਪਾ ਸਕਦੀ ਏ
ਬਾਕੀ ਤਾਂ ਸਿਰਫ ਉਛਾਲਣਾ ਹੀ ਜਾਣਦੇ ਨੇਂ
ਮਾਂ ਜਿਹਾ ਨਾਂ ਨਾਤਾ ਜੱਗ ਤੇ ਨਾ ਮਾਂ ਜਿਹੀ ਕੋਈ ਹਮਦਰਦੀ
ਬੱਚਿਆਂ ਲਈ ਖੁਸ਼ੀਆਂ ਲੋੜਦੀ ਰਹੇ ਨਿੱਤ ਅਰਦਾਸਾਂ ਕਰਦੀ
ਜੋ ਕੁੱਝ ਵੀ ਹੋਇਆ ਮੇਰੇ ਲੇਖੇ ਨੇਂ
ਮੈਂ ਜਾਣਾ ਜਾਂ ਮੇਰੀ ਮਾਂ ਜਾਣੇ ਅਸੀਂ ਕਿੱਥੇ ਕਿੱਥੇ ਮੱਥੇ ਟੇਕੇ ਨੇਂ
ਮੱਥਾ ਕਲਾ ਹੀ ਸਹੀ
ਮਾਂ ਵਾਰ ਵਾਰ ਚੁੰਮਦੀ ਹੈ
ਜਦ ਵੀ ਫਿਕਰਾਂ ਦੀ ਗੱਲ ਹੋਈ ਹੈ
ਮੈਨੂੰ ਮੇਰੀ ਮਾਂ ਦਾ ਚੇਤਾ ਆਇਆ ਹੈ
ਮਾਏਂ ਨੀ ਕਿਹੜਾ ਭੁੱਲੀ ਆਂ ਜੋ ਤੈਨੂੰ ਯਾਦ ਕਰਾਂ
ਅਗਲੇ ਜਨਮ ਵੀ ਤੇਰੀ ਧੀ ਹੋਵਾਂ ਬਸ ਇਹੀਓ ਅਰਦਾਸ ਕਰਾਂ
ਮੇਰੀ ਮਾਂ ਨੂੰ
ਹਮੇਸ਼ਾ ਖੁਸ਼ ਰੱਖੇ ਕਰਤਾਰ
ਮੇਰੀ ਮਾਂ ਨੂੰ ਸਦਾ ਸਲਾਮਤ ਰੱਖੀ ਰੱਬਾ
ਮੈਨੂੰ ਤਾਂ ਸਲਾਮਤ ਓਹਦੀਆਂ ਦੁਆਵਾਂ ਨੇਂ ਰੱਖਣਾ ਹੈ
ਖੁਸ਼ ਹੋ ਜਾਂਦੀ ਆ ਮੇਰੀ ਮਾਂ
ਮੈਨੂੰ ਖੁਸ਼ ਦੇਖ ਕੇ
ਕਰਜ਼ ਇਹਨਾਂ ਦਾ ਕੌਣ ਉਤਾਰੇ
ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ
ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ
ਇੱਕ ਵਾਰੀ ਦਿੱਤੀਆਂ ਤੇ ਸੌ ਵਾਰੀ ਲੱਗੀਆਂ
ਮਾਵਾਂ ਤੋਂ ਬਿਨਾ ਕੌਣ ਸਮਝਦਾ ਏ ਧੀਆਂ ਦੇ ਡਾਢੇ ਦੁੱਖ ਨੀ ਮਾਏ
ਇੱਕ ਤੇਰੀ ਅਣਹੋਂਦ ਕਰਕੇ ਫਿੱਕੇ ਸਾਰੇ ਸੁੱਖ ਨੀ ਮਾਏ
ਬੇਸ਼ੱਕ ਮੈਂ ਅੰਮੀ ਅਖਵਾਵਾਂ ,ਪਰ ਅਜੇ ਅੰਮੀ ਕਹਿਣ ਦੀ ਮੈਨੂੰ ਭੁੱਖ ਨੀਂ ਮਾਏ