601
ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ,
ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ “ਵਾਹ ਕੀ ਸ਼ਾਇਰੀ ਲਿਖੀ ਆ”
ਸੱਚ ਦੀ ਹਾਲਤ ਕਿਸੇ ਤਵਾਇਫ ਜੇਹੀ ਹੈ,
ਤਲਬਗਾਰ ਬਹੁਤ ਨੇਂ ਪਰ ਤਰਫਦਾਰ ਕੋਈ ਨਹੀਂ
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ,
ਪਰ ਆਪਣੀ ਗਲਤੀ ਨਹੀਂ ਮਿਲਦੀ
ਰਾਤਾਂ ਸਿਰਫ ਸਰਦੀਆਂ ਵਿੱਚ ਹੀ ਲੰਬੀਆਂ ਨਹੀਂ ਹੁੰਦੀਆਂ,
ਕਿਸੇ ਨੂੰ ਸ਼ੱਕ ਹੈ ਤਾਂ ਇਸ਼ਕ ਕਰਕੇ ਦੇਖ ਲਵੇ
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ