ਪਾਸ਼ ਦੀਆ ਕੁਝ ਸਤਰਾਂ

by admin
  • ਪਾਸ਼ ਇੱਕੋ ਇੱਕ ਅਜਿਹਾ ਲੇਖਕ ਸੀ ਜਿਸਨੇ ਇੰਦਰਾ ਗਾਂਧੀ ਦੀ ਮੌਤ ਤੇ ਸ਼ੋਕ ਸਮਾਗਮ ਦਾ ਵਿਰੋਧ ਕੀਤਾ ਸੀ –
    “ਮੈਂ ਉਮਰ ਭਰ ਓਸਦੇ ਖਿਲਾਫ਼ ਸੋਚਿਆ ਤੇ ਲਿਖਿਆ
    ਜੇ ਓਸਦੇ ਸੋਗ ਵਿੱਚ ਸਾਰਾ ਹੀ ਭਾਰਤ ਸ਼ਾਮਿਲ ਹੈ
    ਤਾਂ ਮੇਰਾ ਨਾਮ ਇਸ ਮੁਲਕ ਵਿਚੋਂ ਕੱਟ ਦਿਓ,
    ਜੇ ਓਸਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ,
    ਤਾਂ ਮੇਰਾ ਨਾਮ ਓਸ ਵਿਚੋਂ ਹੁਣੇ ਕੱਟ ਦਿਓ ”
    (ਕਵਿਤਾ – ਬੇਦਖਲੀ ਲਈ ਬਿਨੈ ਪੱਤਰ )

 

  •  ਪਾਸ਼ ਵੱਲੋਂ ਸਮਾਜਿਕ ਤਾਨੇ ਬਾਨੇ ਤੇ ਡੂੰਗੇ ਅਰਥਾਂ ਨਾਲ ਕਹੇ ਸ਼ਬਦ –
    “ਮੈਂ ਓਸ ਦੀ ਫੀਅਟ ਦੀ ਡਿੱਗੀ ਵਿੱਚ
    ਆਪਨੇ ਬਚਪਨ ‘ਚ ਹਾਰੇ ਬੰਟਿਆਂ ਦੀ ਕੁੱਜੀ ਦੇਖੀ ਸੀ,
    ਪਰ ਓਸ ਵੱਲ ਜਿੰਨੀ ਵਾਰ ਹੱਥ ਵਧਾਇਆ
    ਕਦੇ ਸਿਹਤ ਮੰਤਰੀ ਖੰਘ ਪਿਆ ,
    ਕਦੇ ਹਰਿਆਣੇ ਦਾ ਆਈ.ਜੀ. ਹੂੰਗਰਿਆ,
    ਤੈਨੂੰ ਪਤਾ ਕਿੰਨਾ ਅਸੰਭਵ ਸੀ ਓਸਦੀ ਬੇਸਿਆਸਤੀ ਸਿਆਸਤ ਦੇ
    ਸੁਰਾਲ ਵਾਂਗੂ ਸ਼ੂਕਦੇ ਸਬਜ਼ ਬਾਗ ਵਿਚੋਂ ਬਚਾ ਕੇ
    ਆਪਨੇ ਆਪ ਨੂੰ
    ਤੇਰੇ ਲਈ ਸਬੂਤਾ ਲੈ ਆਉਣਾ ”
    ( ਕਵਿਤਾ – ਤੈਨੂੰ ਪਤਾ ਨਹੀ )

 

  • ਮਿਹਨਤਕਸ਼ ਦੀ ਲੁੱਟ ਖਸੁੱਟ ਬਾਰੇ ਪਾਸ਼ ਲਿਖਦਾ –
    “ਕੌਣ ਖਾ ਜਾਂਦਾ ਹੈ ਤਲ ਕੇ
    ਟੋਕੇ ਤੇ ਰੁੱਗ ਲਾ ਰਹੇ
    ਕੁਤਰੇ ਹੋਏ ਅਰਮਾਨਾਂ ਵਾਲੇ ਡੋਲਿਆਂ ਦੀਆਂ ਮੱਛੀਆਂ ? ”
    ( ਕਵਿਤਾ – ਮੈਂ ਪੁੱਛਦਾ ਹਾਂ )

 

  • ਲੋਕਤੰਤਰ ਤੇ ਸਿਆਸਤ ਦੇ ਘਾਣ ਤੇ ਪਾਸ਼ ਲਿਖਦਾ ਹੈ –
    “ਅਸੀਂ ਤਾਂ ਦੇਸ਼ ਨੂੰ ਸਮਝਦੇ ਸਾਂ ਘਰ ਵਰਗੀ ਪਵਿੱਤਰ ਸ਼ੈਅ
    ਅਸੀਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਅਹਿਸਾਸ ਦਾ ਨਾਂ
    ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
    ਪਰ ਜੇ ਦੇਸ਼
    ਰੂਹ ਦੀ ਵਗਾਰ ਦਾ ਕੋਈ ਕਾਰਖਾਨਾ ਹੈ,
    ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ,
    ਤਾਂ ਸਾਨੂੰ ਓਸ ਤੋਂ ਖਤਰਾ ਹੈ
    (ਕਵਿਤਾ – ਆਪਣੀ ਅਸੁਰੱਖਿਆਤਾ ਚੋਂ )
    #5 ਪਾਸ਼ ਪ੍ਰਸ਼ਾਸ਼ਨ ਬਾਰੇ ਲਿਖਦਾ –
    “ਕਚਹਿਰੀਆਂ,ਬੱਸ ਅੱਡਿਆਂ ਤੇ ਪਾਰਕਾਂ ਵਿੱਚ
    ਸੌ ਸੌ ਦੇ ਨੋਟ ਤੁਰਦੇ ਫਿਰਦੇ ਹਨ,
    ਡਾਇਰੀਆਂ ਲਿਖਦੇ , ਤਸਵੀਰਾਂ ਲੈਂਦੇ ,
    ਤੇ ਰਿਪੋਰਟਾਂ ਭਰਦੇ ਹਨ
    ਕਾਨੂੰਨ ਰੱਖਿਆ ਕੇਂਦਰ ਵਿੱਚ
    ਪੁੱਤਰ ਨੂੰ ਮਾਂ ਤੇ ਚੜ੍ਹਾਇਆ ਜਾਂਦਾ ਹੈ”
    ( ਕਵਿਤਾ – ਦੋ ਤੇ ਦੋ ਤਿੰਨ )

 

  • ਇੰਦਰਾ ਗਾਂਧੀ ਪ੍ਰਤੀ ਤਿੱਖੇ ਘ੍ਰਿਣਾ ਦੇ ਭਾਵ ਦੀ ਉਦਾਰਨ ਪਾਸ਼ ਦੇ ਸਬਦ –
    “ਇਹ ਇੰਦਰਾ ਜਿਸ ਨੇ ਤੈਨੂੰ ਮੌਤ ਦਾ ਪੈਗਾਮ ਘੱਲਿਆ ਹੈ,
    ਸਵਿਟਰਜ਼ਰਲੈਂਡ ਵਿੱਚ ਜਨਮੀ ਹੋਈ ਲੰਦਨ ਦੀ ਬੇਟੀ ਹੈ,
    ਇਹਦੀ ਸਾੜੀ ਚ ਡਾਲਰ ਹੈ , ਇਹਦੀ ਅੰਗੀ ਵਿੱਚ ਰੂਬਲ ਹੈ
    ਇਹਨੂੰ ਮੇਰੇ ਦੇਸ਼ ਦੀ ਕਹਿਣਾ ਮੇਰੀ ਧਰਤੀ ਦੀ ਹੇਠੀ ਹੈ”
    (ਕਵਿਤਾ – ਲੰਕਾ ਦੇ ਇਨਕਲਾਬੀਆਂ ਨੂੰ)

 

  • ਪਾਸ਼ ਕਵਿਤਾ ਲਈ ਹਮੇਸ਼ਾਂ ਸਰਲ ਸ਼ਬਦ ਵਰਤਦਾ ਰਿਹਾ ਜੋ ਲੋਕਾਈ ਚਿੰਤਨ ਨਾਲ ਲੱਥ ਪੱਥ ਰਹਿੰਦੇ ਸਨ –
    “ਮੈਂ ਜਦ ਵੀ ਕੀਤੀ ਖਾਦ ਦੇ ਘਾਟੇ
    ਕਿਸੇ ਗਰੀਬ ਬੜੀ ਦੀ ਹਿੱਕ ਵਾਂਗੂ
    ਪਿਚਕ ਗਏ ਗੰਨਿਆ ਦੀ ਗੱਲ ਹੀ ਕਰਾਗਾ ,
    ਮੈਂ ਦਲਾਨ ਦੇ ਬੂਹੇ ਤੇ ਖੜ੍ਹੇ ਸਿਆਲ ਦੀ ਹੀ ਗੱਲ ਕਰਾਂਗਾ
    ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਖਿੜਨ ਵਾਲੇ
    ਫੁੱਲਾਂ ਦੀਆਂ ਕਿਸਮਾਂ ਦੇ ਨਾਮ ਤੇ
    ਪਿੰਡ ਦੀਆਂ ਕੁੜੀਆਂ ਦੇ ਨਾਮ ਧਰਾਗਾ”
    (ਕਵਿਤਾ – ਇਨਕਾਰ )

 

  • ਕਿਰਤੀ ਦੀ ਪਸ਼ੂ ਜੀਵਨ ਤੋਂ ਬਦਤਰ ਜਿੰਦਗੀ ਬਾਰੇ ਪਾਸ਼ ਲਿਖਦਾ –
    “ਅਸੀਂ ਲੱਭ ਰਹੇ ਹਾਂ ਹਾਲੇ
    ਪਸ਼ੂ ਤੇ ਇਨਸਾਨ ਦੇ ਵਿੱਚ ਫਰਕ
    ਅਸੀਂ ਝੱਗੀਆਂ ਚੋ ਜੂਆਂ ਫੜ੍ਹਦੇ ਹੋਏ
    ਸੀਨੇ ਵਿੱਚ ਪਾਲ ਰਹੇ ਹਾਂ ,
    ….ਓਸ ਸਰਵ ਸਕਤੀਮਾਨ ਦੀ ਰਹਿਮਤ
    (ਕਵਿਤਾ – ਮੇਰੇ ਦੇਸ਼ )

 

  • 1971 ਦੀ ਭਾਰਤ ਪਾਕਿਸਤਾਨ ਜੰਗ ਬਾਰੇ ਪਾਸ਼ ਲਿਖਦਾ –
    “ਨਾ ਅਸੀਂ ਜਿੱਤੀ ਏ ਜੰਗ ਤੇ ਨਾ ਹਰੇ ਪਾਕੀ ਕਿਤੇ,
    ਇਹ ਤਾ ਪਾਪੀ ਪੇਟ ਸਨ ਜੋ ਪੁਤਲੀਆਂ ਬਣ ਨੱਚੇ”
    ਕਵਿਤਾ – “ਜੰਗ ਦੇ ਪ੍ਰਭਾਵ” –
    a) “ਝੂਠ ਬੋਲਦੇ ਨੇ
    ਇਹ ਜਹਾਜ਼ ਬੱਚਿਓ
    ਇਹਨਾਂ ਦਾ ਸੱਚ ਨਾ ਮੰਨਣਾ
    ਤੁਸੀਂ ਖੇਡਦੇ ਰਹੋ
    ਘਰ ਬਣਾਉਣ ਬਣਾਉਣ…..”
    b) “ਰੇਡੀਓ ਨੂੰ ਆਖੋ
    ਸਹੁੰ ਖਾ ਕੇ ਤਾਂ ਕਹੇ
    ਧਰਤੀ ਜੇ ਮਾਂ ਹੁੰਦੀ ਤਾਂ ਕਿਸਦੀ
    ਇਹ ਪਾਕਿਸਤਾਨੀਆਂ ਦੀ ਕੀ ਹੋਈ
    ਤੇ ਭਾਰਤ ਵਾਲਿਆਂ ਦੀ ਕੀ ਲੱਗੀ “
  • #10 ਪੰਜਾਬ ਦੇ ਪੁਲਿਸ ਪ੍ਰਬੰਧ ਬਾਰੇ ਪਾਸ਼ ਲਿਖਦਾ –
    ” ਤੂੰ ਆਪਣੇ ਮੂੰਹ ਦੀਆਂ ਗਾਲ੍ਹਾਂ ਨੂੰ
    ਆਪਨੇ ਕੀਮਤੀ ਗੁੱਸੇ ਲਈ
    ਸੰਭਾਲ ਕੇ ਰੱਖ
    ਮੈਂ ਕੋਈ ਚਿੱਟ ਕੱਪੜਿਆ
    ਕੁਰਸੀ ਦਾ ਪੁੱਤ ਨਹੀ ”
    ( ਕਵਿਤਾ – ਪੁਲਿਸ ਦੇ ਸਿਪਾਹੀ ਨੂੰ )

 

  • ਇੱਕ ਆਮ ਬੰਦੇ ਦੀ ਜੀਵਨ ਪੱਧਰ ਦੇ ਹਾਲਤ ਬਾਰੇ ਪਾਸ਼ ਲਿਖਦਾ-
    “ਦਰਅਸਲ
    ਇਥੇ ਹਰ ਥਾਂ ਤੇ ਇੱਕ ਬਾਡਰ ਹੈ
    ਜਿਥੇ ਸਾਡੇ ਹੱਕ ਖਤਮ ਹੁੰਦੇ ਹਨ
    ਤੇ
    ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ”
    (ਕਵਿਤਾ – ਬਾਡਰ)

 

  • ਅਜਿਹੀਆਂ ਅਨੇਕਾਂ ਕਵਿਤਾਵਾਂ ਹਨ ਜੋ ਪਾਸ਼ ਦਾ ਦ੍ਰਿਸ਼ਟੀਕੋਣ ਦੱਸਦੀਆਂ ਹਨ , ਪਾਸ਼ ਵਾਹ-ਵਾਹ ਜਾਂ ਸਨਮਾਨਾਂ ਦਾ ਮੁਥਾਜ ਨਹੀ ਸੀ, ਨਾ ਹੀ ਮੈਂ ਚਾਹੁਣਾ ਕੇ ਪਾਸ਼ ਦੀ ਪੂਜਾ ਹੋਵੇ , ਮੇਰਾ ਮਕਸਦ ਸਿਰਫ ਇਹ ਹੈ ਇੱਕ ਲੋਕ ਕਵੀ ਨੂੰ ਓਸਦੀ ਮਨੁੱਖਤਾ ਪ੍ਰਤੀ ਫਿਕਰਮੰਦੀ ਕਰਕੇ ਜਾਣਿਆ ਜਾਵੇ ਨਾ ਕੇ ਨਿੱਜੀ ਗਲਤ ਫਿਹਮੀਆ ਦਾ ਗੁੱਸਾ ਪਾਸ਼ ਤੇ ਉਤਾਰ ਕੇ ਆਪਣੀ ਸੋਚ ਅਨੁਸਾਰ ਓਸਦੀ ਛਵੀ ਵਿਗੜ ਦੇਵੋ ।
    ਓਸਨੇ ਕਵਿਤਾਵਾਂ ਰਾਹੀ ਜੋ ਸੁਨੇਹੇ ਤੇ ਸਮਾਜਿਕ ਚਿੰਤਨ ਸਾਨੂੰ ਦਿੱਤਾ ਓਸਦੇ ਮੁਕਾਬਲੇ ਸ਼ਾਯਿਦ ਅੱਜ ਤੱਕ ਕੋਈ ਕਵੀ ਇਨੀ ਗੰਭੀਰਤਾ ਨਾਲ ਨਹੀ ਲਿਖ ਸਕਿਆ –
    “ਮੇਰੇ ਸ਼ਬਦ ਓਸ ਦੀਵੇਂ ਅੰਦਰ
    ਤੇਲ ਦੀ ਥਾਂ ਸੜਨਾ ਚਾਉਂਦੇ ਹਨ,
    ਮੈਨੂੰ ਕਵਿਤਾ ਦੀ ਇਸ ਤੋਂ ਸਹੀ ਵਰਤੋਂ ਨਹੀ ਪਤਾ,
    ਤੇ ਤੈਨੂੰ ਪਤਾ ਨਹੀਂ
    ਮੈਂ ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ਹਾਂ ,
    ਜਿਵੇਂ ਕਿਸੇ ਭਖੇ ਹੋਏ ਮੁਜਰੇ ਵਿੱਚ
    ਕੋਈ ਹੱਡਾ ਰੋੜੀ ਦਾ ਕੁੱਤਾ ਆ ਵੜੇ ” – ਪਾਸ਼

You may also like