ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ

ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ,
ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ।
ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ,
ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ।
ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ,
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ।
✍ਦੀਪ ਰਟੈਂਡੀਆ

Likes:
Views:
441
Article Categories:

One thought on "ਤਾਨਾਸ਼ਾਹਾਂ ਦਾ ਡਰ ਹੁੰਦਾ ਹੈ , ਸਤਿਕਾਰ ਨਹੀਂ ਹੁੰਦਾ"

  1. sukhwant123 says:

    atma nu chhoo gayi sir

Leave a Reply