937
ਖੁਸ਼ੀਆਂ ਵੀ ਰੁੱਸੀਆਂ ਨੇ ਮੇਰੇ ਨਾਲ ਸੱਜਣਾਂ ਵੇ
ਤੂੰ ਜਦੋਂ ਦਾ ਏ ਹੋ ਗਿਆ ਜੁਦਾ ਮੇਰੇ ਹਾਣੀਆਂ,
ਸੋਕਾ ਪਿਆ ਦਿਲ ਦੀਆਂ ਸੋਹਲ ਜਿਹੀਆਂ ਪੋਟੀਆਂ ਤੇ
ਜੋ ਰਹਿੰਦਾ ਸੀ ਹਰ ਪਲ ਹਰਾ ਮੇਰੇ ਹਾਣੀਆਂ।
ਚੁੱਪ ਚੋਂ ਸੀ ਪੜਦਾ ਤੂੰ ਮੇਰੀਆਂ ਹਾਏ ਨਜ਼ਮਾਂ ਨੂੰ
ਅੱਜ ਬੋਲ ਵੀ ਕਿਉਂ ਨਾਂ ਸੁਣੇ ਮੇਰੇ ਹਾਣੀਆਂ,
ਖਾਲੀ ਹੋਇਆ ਤੇਰੇ ਬਾਝੋਂ ਰੂਹ ਮੇਰੀ ਦਾ ਏ ਗੜਵਾ
ਆ ਕੇ ਪਿਆਰ ਦੀਆਂ ਪਿਆਸਾਂ ਤੂੰ ਬੁਝਾ ਮੇਰੇ ਹਾਣੀਆਂ।
✍ਦੀਪ ਰਟੈਂਡੀਆ