499
ਚਾਰੇ ਚਸ਼ਮੇ ਵੱਗੇ ।
ਇਹ ਕੱਲਰਾਂ ਦੀ ਵਾਦੀ ਮਾਹੀਆ
ਇਸ ਵਾਦੀ ਵਿਚ ਕੁਝ ਨਾ ਉੱਗੇ ।ਸਾਰੇ ਇਸ਼ਕ ਸਰਾਪੇ ਜਾਂਦੇ
ਏਥੇ ਕੋਈ ਹੁਸਨ ਨਾ ਪੁੱਗੇ ।
ਸੱਭੋ ਰਾਤਾਂ ਸਾਖੀ ਹੋਈਆਂ
ਅੱਖੀਆਂ ਬਹਿ ਬਹਿ ਤਾਰੇ ਚੁੱਗੇ ।ਏਸ ਰਾਸ ਦੇ ਪਾਤਰ ਵੱਟੇ
ਨਾਟ ਸਮੇ ਦਾ ਖੇਡਣ ਲੱਗੇ ।
ਐਪਰ ਅਜੇ ਵਾਰਤਾ ਓਹੋ
ਓਹੀ ਦੁਖਾਂਤ, ਜਿਹਾ ਸੀ ਅੱਗੇ ।ਇਹ ਮੈਂ ਜਾਣਾਂ – ਫਿਰ ਵੀ ਚਾਹਵਾਂ
ਤੇਰਾ ਇਸ਼ਕ ਹਯਾਤੀ ਤੱਗੇ ।
ਭੁੱਲਿਆ ਚੁੱਕਿਆ ਵਰ ਕੋਈ ਲੱਗੇ
ਤੇਰਾ ਬੋਲ ਭੋਏਂ ਨਾ ਡਿੱਗੇ ।ਇੰਜ ਕਿਸੇ ਨਾ ਵਿੱਛੜ ਡਿੱਠਾ
ਇੰਜ ਕੋਈ ਨਾ ਮਿਲਿਆ ਅੱਗੇ ।
ਹੋਏ ਸੰਜੋਗ ਵਿਯੋਗ ਇਕੱਠੇ
ਹੰਝੂਆਂ ਦੇ ਗਲ ਹੰਝੂ ਲੱਗੇ ।