601
ਗਹਿਰਾਂ ਚੜ੍ਹੀਆਂ ਪੂਰਬੋਂ
ਅੰਬਰ ਲੱਦੇ ਇੰਜ
ਚੜ੍ਹਦਾ ਸੂਰਜ ਤੁੰਬਿਆ
ਚਾਨਣ ਦਿੱਤਾ ਪਿੰਜ
ਸੁੱਕੇ ਸਰਵਰ ਰਹਮ ਦੇ
ਹੰਸ ਨਾ ਬੋੜੀ ਚਿੰਝ
ਕਰਮ ਕਿਸੇ ਦੇ ਹੋ ਗਏ
ਮੱਥੇ ਨਾਲੋਂ ਰਿੰਜਗਹਿਰਾਂ ਪੈਂਡੇ ਚੱਲੀਆਂ
ਚਾਰੇ ਕੰਨੀਆਂ ਕੁੰਜ
ਲੀਕਾਂ ਫੜੀਆਂ ਘੁੱਟ ਕੇ
ਖੁਰਾ ਨਾ ਜਾਵੇ ਖੁੰਝ
ਕਾਲੇ ਕੋਹ ਮੁਕਾਂਦਿਆਂ
ਧੁੱਪਾਂ ਲੱਥੀਆਂ ਉਂਜ
ਸੂਰਜ ਹੋਇਆ ਸਰਕੜਾ
ਕਿਰਣਾਂ ਹੋਈਆਂ ਮੁੰਜਗਹਿਰਾਂ ਪੱਛਮ ਮੱਲਿਆ
ਲਾਹੀ ਹਿਜਰ ਦੀ ਡੰਝ
ਪਕੜਾਂ ਪੈਰ ਲਪੇਟੀਆਂ
ਹੱਥੋਂ ਛਟਕੇ ਵੰਝ
ਹੋਠ ਨਾ ਹਾੜੇ ਮੁਕਦੇ
ਅੱਖ ਨਾ ਸੁਕਦੀ ਹੰਝ
ਲਹਿ ਲਹਿ ਜਾਣ ਦਿਹਾੜੀਆਂ
ਹੋਈ ਉਮਰ ਦੀ ਸੰਝ ।