443
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ
ਹਰ ਇੱਕ ਮੁੱਢਾ ਪੱਛੀ ਪਾਇਆ
ਨਾ ਕੋਈ ਗਿਆ ਤੇ ਨਾ ਕੋਈ ਆਇਆ
ਹਾਏ ਅੱਲ੍ਹਾ ..ਅੱਜ ਕੀ ਬਣਿਆ
ਅੱਜ ਛੋਪੇ ਕੱਤਣ ਵਾਲੀ ਨੂੰ
ਵੇ ਸਾਈਂ ………………….ਤਾਕ ਕਿਸੇ ਨਾ ਖੋਲ੍ਹੇ ਭੀੜੇ
ਨਿੱਸਲ ਪਏ ਰਾਂਗਲੇ ਪੀਹੜੇ
ਵੇਖ ਅਟੇਰਨ ਬਉਰਾ ਹੋਇਆ
ਲੱਭਦਾ ਅੱਟਣ ਵਾਲੀ ਨੂੰ
ਵੇ ਸਾਈਂ ………………..ਕਿਸੇ ਨਾ ਦਿੱਤੀ ਕਿਸੇ ਨਾ ਮੰਗੀ
ਦੂਜੇ ਕੰਨੀ ‘ਵਾਜ਼ ਨਾ ਲੰਘੀ
ਅੰਬਰ ਹੱਸ ਵੇਖਣ ਲੱਗਾ
ਇਸ ਢਾਰੇ ਛੱਤਣ ਵਾਲੀ ਨੂੰ
ਵੇ ਸਾਈਂ
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ