ਮੈਂ ਗੀਤ ਲਿਖਦੀ ਹਾਂ
ਮੇਰੀ ਮੁਹੱਬਤ, ਸੁਪਨਿਆਂ ਦੇ
ਲੱਖ ਪੱਲੇ ਓਢਦੀ
ਸੱਤੇ ਆਕਾਸ਼ ਫੋਲ ਕੇ
ਤੇਰੀ ਦਹਲੀਜ਼ ਢੂੰਡਦੀਹੱਦਾਂ, ਦੀਵਾਰਾਂ, ਦੂਰੀਆਂ
ਤੇ ਹੱਕ ਨਹੀਂ ਕੁਝ ਕੂਣ ਦਾ
ਢੂੰਡਡੀ ਹੈ ਜ਼ਿੰਦਗੀ ਫਿਰ
ਇਕ ਬਹਾਨਾ ਜੀਊਣ ਦਾ
ਮੈਂ ਗੀਤ ਲਿਖਦੀ ਹਾਂ…ਉਮਰ ਭਰ ਦੀ ਆਰਜ਼ੂ ਹੈ
ਉਮਰ ਭਰ ਦੇ ਗ਼ਮ ਦਾ ਰਾਜ਼
ਸੋਚਦੀ ਹਾਂ ਸ਼ਾਇਦ ਕੋਈ
ਬਣ ਜਾਏ ਮੇਰੀ ਆਵਾਜ਼ਬਣ ਜਾਏ ਆਵਾਜ਼ ਮੇਰੀ
ਅਜ ਜ਼ਮਾਨੇ ਦੀ ਆਵਾਜ਼
ਮੇਰੇ ਗ਼ਮ ਦੇ ਰਾਜ਼ ਅੰਦਰ
ਵੱਸ ਜਾਏ ਦੁਨੀਆਂ ਦਾ ਰਾਜ਼ਇਸ਼ਕ ਹੈ ਨਾਕਾਮ ਮੇਰਾ
ਰਹਿ ਜਾਏ ਨਾਕਾਮ ਇਹ
ਸੋਚਦੀ ਹਾਂ, ਦੇ ਜਾਏ ਪਰ
ਇਕ ਮੇਰਾ ਪੈਗ਼ਾਮ ਇਹਗੀਤ ਮੇਰੇ! ਕਰ ਦੇ ਮੇਰੇ
ਇਸ਼ਕ ਦਾ ਕਰਜ਼ਾ ਅਦਾ
ਤੇਰੀ ਹਰ ਇਕ ਸਤਰ ‘ਚੋਂ
ਆਵੇ ਜ਼ਮਾਨੇ ਦੀ ਸਦਾਮੇਰੀ ਮੁਹੱਬਤ ਦੇ ਚਿਰਾਗ਼!
ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖ਼ੂਨ ਦੇ!
ਇਹ ਜ਼ਾਰ-ਸ਼ਾਹੀਆਂ ਬਦਲ ਦੇਫਿਰ ਕਿਸੇ ਦੀ ਆਬਰੂ ਦਾ
ਫਿਰ ਕਿਸੇ ਦੇ ਪਿਆਰ ਦਾ
ਫੇਰ ਸੌਦਾ ਨਾ ਕਰੇ
ਸਿੱਕਾ ਕਿਸੇ ਜ਼ਰਦਾਰ ਦਾਫਿਰ ਕਣਕ ਦੇ ਪਾਲਕਾਂ ਨੂੰ
ਲਾਮ ਨਾ ਸੱਦੇ ਕੋਈ
ਫਿਰ ਜਵਾਨੀ ਉੱਠਦੀ ਨੂੰ
ਪੈਰ ਨਾ ਮਿੱਧੇ ਕੋਈਧਰਤ ਅੰਬਰ ਸਾੜਨੀ
ਫਿਰ ਅੱਗ ਨਾ ਭੜਕੇ ਕੋਈ
ਫੇਰ ਦੋਧੇ ਦਾਣਿਆਂ ‘ਤੇ
ਜ਼ਹਿਰ ਨਾ ਛਿੜਕੇ ਕੋਈਕਤਲਗਾਹਾਂ ਦੀ ਕਹਾਣੀ
ਫਿਰ ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ
ਵਿਚ ਬੁਲਾਇਆ ਜਾਏ ਨਾਹਸਰਤਾਂ ਅਜ਼ਮਾਂਦੀਆਂ ਨੇ
ਫਿਰ ਕਲਮ ਦੇ ਜ਼ੋਰ ਨੂੰ
ਮੈਂ ਗੀਤ ਲਿਖਦੀ ਹਾਂ-
ਕਿ ਹਸਰਤਾਂ ਦੇ ਗੀਤ ਫਿਰ
ਲਿਖਣੇ ਨਾ ਪੈਣ ਹੋਰ ਨੂੰ
ਮੈਂ ਗੀਤ ਲਿਖਦੀ ਹਾਂ…
ਮੈਂ ਗੀਤ ਲਿਖਦੀ ਹਾਂ Amrita Pritam poetry
680
previous post