ਅਜ ਵਗਦੀ ਪੂਰੇ ਦੀ ਵਾ ।
ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅਜ ਵਗਦੀ ਪੂਰੇ ਦੀ ਵਾ ।ਹੁਣੇ ਮੈਂ ਖ਼ੁਸ਼ੀਆਂ ਦਾ ਮੂੰਹ ਤਕਿਆ
ਹੁਣੇ ਤਾਂ ਪਈਆਂ ਦਲੀਲੇ,
ਹੁਣੇ ਤਾਂ ਚੰਨ ਅਸਮਾਨੇ ਚੜ੍ਹਿਆ
ਹੁਣੇ ਤਾਂ ਬੱਦਲ ਨੀਲੇ,ਹੁਣੇ ਜ਼ਿਕਰ ਸੀ ਤੇਰੇ ਮਿਲਣ ਦਾ
ਹੁਣੇ ਵਿਛੋੜੇ ਦਾ ।
ਅਜੇ ਵਗਦੀ ਪੁਰੇ ਦੀ ਵਾ ।ਕਦਮਾਂ ਨੂੰ ਦੋ ਕਦਮ ਮਿਲੇ ਸਨ
ਜ਼ਿਮੀ ਨੇ ਸੁਣ ਲਈ ਸੋਅ,
ਪਾਣੀ ਦੇ ਵਿਚ ਘੁਲ ਗਈ ਠੰਢਕ
ਪੌਣਾਂ ਵਿਚ ਖੁਸ਼ਬੋ,ਦਿਨ ਦਾ ਚਾਨਣ ਭੇਤ ਨਾ ਸਾਂਭੇ
ਰਾਤ ਨਾ ਦੇਂਦੀ ਰਾਹ ।
ਅਜ ਵਗਦੀ ਪੂਰੇ ਦੀ ਵਾ ।ਅਜੇ ਮੇਰੇ ਦੋ ਕਦਮਾਂ ਨਾਲੋਂ
ਕਦਮ ਛੁਟਕ ਗਏ ਤੇਰੇ,
ਹੱਥ ਮੇਰੇ ਅਜ ਵਿੱਥਾਂ ਨਾਪਣ
ਅੱਖੀਆਂ ਟੋਹਣ ਹਨੇਰੇ,ਜ਼ਿਮੀ ਤੋਂ ਲੈ ਕੇ ਅੰਬਰਾਂ ਤੀਕਣ
ਘਟਾਂ ਕਾਲੀਆਂ ਸ਼ਾਹ ।
ਅਜ ਵਗਦੀ ਪੁਰੇ ਦੀ ਵਾ ।ਅੱਜ ਪਿਆ ਮੇਰੀ ਜਿੰਦ ਨੂੰ ਖੋਰੇ
ਦੋ ਅੱਖੀਆਂ ਦਾ ਪਾਣੀ,
ਮੀਟੇ ਹੋਏ ਮੇਰੇ ਦੋ ਹੋਠਾਂ ਦੀ
ਇਕ ਮਜਬੂਰ ਕਹਾਣੀ,ਸਮੇਂ ਦੀਆਂ ਕਬਰਾਂ ਨੇ ਸਾਂਭੀ
ਸਮਾਂ ਜਗਾਵੇਗਾ ।
ਅਜ ਵਗਦੀ ਪੁਰੇ ਦੀ ਵਾ ।ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅੱਜ ਵਗਦੀ ਪੂਰੇ ਦੀ ਵਾ ।
ਪੁਰੇ ਦੀ ਵਾ Amrita Pritam poems
554
previous post