366
ਕਦੇ ਮੇਰੇ ਵੀ ਦਿਨ ਸਨ ਖੂਬਸੂਰਤ ਕਹਿਕਸ਼ਾਂ ਵਰਗੇ
ਤਿਰੇ ਪਿੱਛੋਂ ਮਗਰ ਲਗਦੇ ਨੇ ਹੁਣ ਸੁੰਨੀ ਸਰਾਂ ਵਰਗੇ
ਸ਼ਿਕਸਤਾ ਮਕਬਰੇ ਸੁੰਨੇ ਪਏ ਨੇ ਹੁਕਮਰਾਨਾਂ ਦੇ
ਕਿਸੇ ਫਾਈਲ ਨਾ ਮਨਜ਼ੂਰ ਹੋਈਆਂ ਅਰਜ਼ੀਆਂ ਵਰਗੇ