ਭੇਦ

by Bachiter Singh

ਇਬਰਾਹੀਮ ਨੇ ਇਕ ਬਜ਼ਾਰ ਚੋ ਇਕ ਗੁਲਾਮ ਖਰੀਦਿਆ! ਗੁਲਾਮ ਬੜਾ ਸਿਹਤਮੰਦ ਤੇ ਤੇਜਾਸਵੀ ਸੀ! ਇਬਰਾਹੀਮ ਉਸ ਨੂੰ ਘਰ ਲੈ ਆਇਆ! ਇਬਰਾਹੀਮ ਉਸਦੇ ਪਿਆਰ ਚ ਹੀ ਪੈ ਗਿਆ! ਆਦਮੀ ਬੜਾ ਪ੍ਭਾਵਸ਼ਾਲੀ ਸੀ! ਇਬਰਾਹੀਮ ਨੇ ਪੁੱਛਿਆ ਤੂੰ ਕਿਵੇ ਰਹਿਣਾ ਪਸੰਦ ਕਰੇ਼ਗਾ! ਤਾਂ ਉਸ ਗੁਲਾਮ ਨੇ ਮੁਸਕਰਾ ਕੇ ਕਿਹਾ, “ਮਾਲਕ ਦੀ ਜੋ ਮਰਜੀ “! ਮੇਰਾ ਕੀ ਮੇਰਾ ਹੋਣ ਦਾ ਕੀ ਅਰਥ? ਤੁਸੀ ਜਿਵੇ ਰੱਖੋਗੇ ਉਵੇਂ ਰਹੂੰਗਾ! ਇਬਰਾਹੀਮ ਨੇ ਪੁੱਛਿਆ, ਤੂੰ ਕੀ ਪਹਿਨਣਾ, ਕੀ ਖਾਣਾ ਪਸੰਦ ਕਰਦਾ ? ਉਸ ਨੇ ਕਿਹਾ ਮੇਰੀ ਕੀ ਪਸੰਦ ? ਮਾਲਕ ਜਿਹੋ ਜਿਹਾ ਪਵਾਵੇਗਾ,ਪਾ ਲਵਾਂਗਾ! ਮਾਲਕ ਜਿੱਦਾਂ ਦਾ ਖਵਾਵੇ ਗਾ, ਖਾ ਲਵਾਂਗਾ!
ਇਬਰਾਹੀਮ ਨੇ ਪੁੱਛਿਆ ਤੇਰਾ ਨਾਉਂ ਕੀ ਹੈ, ਕੀ ਨਾਂ ਲੈ ਕੇ ਤੇਨੂੰ ਬੁਲਾਵਾਂ ? ਉਸ ਨੇ ਕਿਹਾ ਮਾਲਕ ਦੀ ਜੋ ਮਰਜੀ, ਮੇਰਾ ਕੀ ਨਾਉਂ ? ਦਾਸ ਦਾ ਕੋਈ ਨਾਉਂ ਹੁੰਦਾ ਹੈ? ਜੋ ਨਾਉਂ ਤੁਸੀ ਦਿਓ!
ਕਹਿੰਦੇ ਹਨ, ਇਬਰਾਹੀਮ ਦੇ ਜੀਵਨ ਵਿੱਚ ਕ੍ਂਤੀ ਆ ਗਈ! ਉਹ ਗੁਲਾਮ ਦੇ ਪੈਰੀਂ ਪੈ ਗਿਆ , ਤੇ ਕਿਹਾ ਤੁੰ ਮੇਨੂੰ ਭੇਦ ਦੱਸ ਦਿੱਤਾ ਜਿਸ ਦੀ ਮੈ ਭਾਲ ਵਿੱਚ ਸੀ! ਤੂੰ ਮੇਰਾ ਗੁਰੂ ਹੈ!
ਤਦ ਤੋਂ ਇਬਰਾਹੀਮ ਸ਼ਾਂਤ ਹੋ ਗਿਆ! ਜੋ ਬਹੁਤੇ ਦਿਨਾਂ ਦੇ ਧਿਆਨ ਨਾਲ ਨਹੀ ਸੀ ਹੋਇਆ! ਜੋ ਬਹੁਤ ਦਿਨ ਨਮਾਜ਼ ਪੜੵਣ ਨਾਲ ਨਹੀ ਸੀ ਹੋਇਆ! ਉਹ ਉਸ ਗੁਲਾਮ ਦੇ ਸੂਤਰ ਨਾਲ ਮਿਲ ਗਿਆ!

You may also like