ਸੰਤ ਅਗਸ਼ਤੀਨ ਤੋ ਕਿਸੇ ਨੇ ਪੁਛਿਆ ਕਿ ਮੈਨੂੰ ਸੰਖੇਪ ਵਿੱਚ ਦੱਸ ਦਿਓ ਸਾਰ ਕੀ ਹੈ ਧਰਮ ਦਾ? ਪਾਪਾ ਤੋ ਕਿਵੇ ਬਚਾ ਤਾ ਸੰਤ ਅਗਸ਼ਤੀਨ ਨੇ ਕਿਹਾ ਕਿ ਫਿਰ ਜੇਕਰ ਇਕੋ ਹੀ ਕੁੰਜੀ ਚਾਹੀਦੀ ਹੈ ਤਾ ਪਰੇਮ ਤੁਸੀ ਪਰੇਮ ਕਰੋ ਤੇ ਬਾਕੀ ਚਿੰਤਾ ਛੱਡ ਦਿਓ।
ਕਿਉਂਕਿ ਜਿਸਨੇ ਪਰੇਮ ਕੀਤਾ ਉਸ ਕੋਲੋ ਪਾਪ ਨਹੀ ਹੋ ਸਕਦਾ। ਇਸ ਲਈ ਪਰੇਮ “ਮਾਸਟਰ ਕੀ” ਹੈ ਸਾਰੇ ਤਾਲੇ ਖੁੱਲ੍ਹ ਜਾਦੇ ਹਨ। ਤੁਸੀ ਚੋਰੀ ਕਰ ਸਕਦੇ ਹੋ ਬੇਈਮਾਨੀ ਕਰ ਸਕਦੇ ਹੋ ਸਿਰਫ ਇਸ ਲਈ ਕਿ ਪਰੇਮ ਦੀ ਕਮੀ ਹੈ ਸਾਰੇ ਪਾਪ ਪਰੇਮ ਦੀ ਗੇਰ ਹਾਜਰੀ ਵਿੱਚ ਪੈਦਾ ਹੁੰਦੇ ਹਨ। ਜਿਵੇ ਪਰਕਾਸ਼ ਨਾ ਹੋਵੇ ਤਾ ਹਨੇਰੇ ਘਰ ਵਿਚ ਚੋਰ, ਲੁਟੇਰੇ, ਸੱਪ, ਬਿਛੂ ਸਾਰਿਆ ਦਾ ਆਉਣਾ ਸੁਰੂ ਹੋ ਜਾਂਦਾ ਹੈ। ਮਕੜੀਆ ਜਾਲੇ ਬੁਣ ਲੈਦੀਆ ਹਨ । ਚਮਗਿੱਦੜ ਨਿਵਾਸ ਕਰ ਲੈਂਦੇ ਹਨ ਰੋਸ਼ਨੀ ਆ ਜਾਵੇ ਤਾ ਸਾਰੇ ਇਕ ਇਕ ਕਰ ਵਿਦਾ ਹੋਣ ਲਗਦੇ ਹਨ। ਪਰੇਮ ਰੋਸ਼ਨੀ ਹੈ ਅਤੇ ਤੁਹਾਡੇ ਜੀਵਨ ਵਿਚ ਪਰੇਮ ਦਾ ਕੋਈ ਵੀ ਦੀਵਾ ਨਹੀ ਬਲਦਾ ਇਸ ਲਈ ਪਾਪ ਹੈ। ਪਾਪ ਸਿਰਫ ਨਕਾਰਾਤਮਕ ਹੈ ਉਹ ਸਿਰਫ ਕਮੀ ਹੈ। ਜੇਕਰ ਤੁਹਾਡੀ ਜੀਵਨ ਊਰਜਾ ਦਾ ਬਹਾਉ ਪਰੇਮ ਵੱਲ ਹੋਏ ਤਾ ਸਿਰਜਣਾਤਮਕ ਹੋ ਸਕੇ। ਪਰੇਮ ਸਿਰਜਣ ਹੈ।
ਓਸ਼ੋ।