ਮੈਂ ਸੁਣਿਆ ਹੈ। ਇੱਕ ਛੋਟੇ ਜਿਹੇ ਸਕੂਲ ਵਿੱਚ ਭੂਗੋਲ ਦਾ ਇੱਕ ਅਨੋਖਾ ਅਧਿਆਪਕ ਸੀ। ਉਸ ਨੇ ਦੁਨੀਆਂ ਦੇ ਨਕਸ਼ੇ ਦੇ ਬਹੁਤ ਸਾਰੇ ਟੁਕੜੇ ਕੱਟ ਰੱਖੇ ਸਨ। ਉਹ ਉਨ੍ਹਾਂ ਟੁਕੜਿਆਂ ਨੂੰ ਰਲਾ ਦਿੰਦਾ ਅਤੇ ਬੱਚਿਆਂ ਨੂੰ ਕਹਿੰਦਾ ਕਿ ਦੁਨੀਆਂ ਦਾ ਨਕਸ਼ਾ ਜਮਾਓ।
ਬੜਾ ਕਠਨ ਹੈ, ਦੁਨੀਆ ਦਾ ਨਕਸ਼ਾ ਜਮਾਉਣਾ। ਦੁਨੀਆਂ ਵੱਡੀ ਚੀਜ਼ ਹੈ। ਇੱਕ ਘਰ ਨੂੰ ਜਮਾਉਣਾ ਮੁਸ਼ਕਿਲ ਹੋ ਜਾਂਦਾ ਹੈ। ਸਾਰੀ ਦੁਨੀਆਂ ਦਾ ਨਕਸ਼ਾ ਜਮਾਉਣਾ ਬਹੁਤ ਹੀ ਮੁਸ਼ਕਿਲ ਹੈ।
ਛੋਟੇ-ਛੋਟੇ ਟੁਕੜੇ ਸਨ। ਜਮਾਉਣਾ ਤਾਂ ਬਹੁਤ ਮੁਸ਼ਕਿਲ ਸੀ। ਲੇਕਿਨ ਇੱਕ ਲੜਕਾ ਬਹੁਤ ਹੁਸ਼ਿਆਰ ਰਿਹਾ ਹੋਵੇਗਾ। ਉਸ ਨੇ ਉਨ੍ਹਾਂ ਟੁਕੜਿਆਂ ਨੂੰ ਉਲਟਾ ਕੇ ਦੇਖਿਆ , ਅਤੇ ਦੇਖ ਕੇ ਹੈਰਾਨ ਹੋਇਆ। ਇੱਕ ਪਾਸੇ ਦੁਨੀਆਂ ਦਾ ਨਕਸ਼ਾ ਸੀ। ਅਤੇ ਉਸ ਦੇ ਦੂਜੇ ਪਾਸੇ ਆਦਮੀ ਦੀ ਤਸਵੀਰ ਸੀ। ਉਸ ਨੇ ਨਕਸ਼ੇ ਦੇ ਸਾਰੇ ਟੁਕੜੇ ਉਲਟਾ ਦਿੱਤੇ। ਆਦਮੀ ਦੀ ਤਸਵੀਰ ਜਮਾ ਦਿੱਤੀ। ਉਹ ਆਦਮੀ ਦੀ ਤਸਵੀਰ ਕੁੰਜੀ ਸੀ। ਪਿੱਛੇ ਆਦਮੀ ਦੀ ਤਸਵੀਰ ਜੰਮ ਗਈ। ਦੂਜੇ ਪਾਸੇ ਦੁਨੀਆ ਦਾ ਨਕਸ਼ਾ ਜੰਮ ਗਿਆ।
ਅਸੀਂ ਸਾਰੇ ਲੋਕ ਵੀ ਦੁਨੀਆ ਦਾ ਨਕਸ਼ਾ ਜਮਾਉਣ ਵਿੱਚ ਲੱਗੇ ਹੋਏ ਹਾਂ। ਲੇਕਿਨ ਉਹ ਜੋ ਕੁੰਜੀ ਹੈ , ਉਹ ਜੋ key ਹੈ। ਦੁਨੀਆਂ ਦੇ ਨਕਸ਼ੇ ਨੂੰ ਜਮਾਉਣ ਦੀ, ਉਸ ਨੂੰ ਆਦਮੀ ਬਿਲਕੁਲ ਭੁੱਲ ਗਿਆ ਹੈ। ਉਸ ਨੂੰ ਜਮਾਉਣਾ ਅਸੀਂ ਭੁੱਲ ਗਏ ਹਾਂ।
ਆਦਮੀ ਜੰਮ ਜਾਵੇ ਤਾਂ ਦੁਨੀਆਂ ਜੰਮ ਸਕਦੀ ਹੈ। ਆਦਮੀ ਠੀਕ ਹੋ ਜਾਵੇ ਤਾਂ ਦੁਨੀਆਂ ਠੀਕ ਹੋ ਸਕਦੀ ਹੈ। ਜੇ ਆਦਮੀ ਅੰਦਰੋਂ ਅਰਾਜਕ ਹੋ ਜਾਵੇ। ਹਿੱਸਾ-ਹਿੱਸਾ ਹੋ ਜਾਵੇ, ਛਿੱਟ-ਪੁੱਟ ਹੋ ਜਾਵੇ ਤਾਂ ਸਾਡੀ ਦੁਨੀਆਂ ਦੇ ਜਮਾਉਣ ਦਾ ਕੋਈ ਵੀ ਅਰਥ ਨਹੀਂ ਹੋ ਸਕਦਾ। ਨਾ ਅੱਜ ਤੱਕ ਅਰਥ ਹੋਇਆ ਹੀ ਹੈ।
ਅਸੀਂ ਜ਼ਿੰਦਗੀ ਦਾ ਬਹੁਤ ਸਮਾਂ ਦੁਨੀਆ ਨੂੰ ਜਮਾਉਣ ਵਿੱਚ ਨਸ਼ਟ ਕਰ ਦਿਦੇ ਹਾਂ। ਇੱਕ ਆਦਮੀ ਜਿੰਨੀ ਆਪਣੇ ਘਰ ਦੇ ਫਰਨੀਚਰ ਨੂੰ ਜਮਾਉਣ ਦੇ ਲਈ ਚਿੰਤਾ ਉਠਾਉਂਦਾ ਹੈ। ਓਨੀ ਉਸ ਨੇ ਆਪਣੀ ਆਤਮਾ ਨੂੰ ਜਮਾਉਣ ਦੀ ਵੀ ਚਿੰਤਾ ਕਦੇ ਨਹੀਂ ਉਠਾਈ। ਹੈਰਾਨੀ ਹੁੰਦੀ ਹੈ, ਇਹ ਜਾਣ ਕੇ ਕਿ ਆਦਮੀ ਨਿਗੁਣੇ ਦੇ ਨਾਲ ਕਿੰਨਾ ਸਮਾਂ ਨਸ਼ਟ ਕਰਦਾ ਹੈ। ਅਤੇ ਖੁਦ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ। ਜੋ ਵਿਰਾਟ ਹੈ । ਕੀ ਫਾਇਦਾ ਜੇ ਸਾਰੀ ਦੁਨੀਆਂ ਵੀ ਜੰਮ ਜਾਵੇ ਅਤੇ ਆਦਮੀ ਨਾ ਹੋਵੇ, ਤਾਂ ਉਸ ਦੁਨੀਆਂ ਦਾ ਅਸੀਂ ਕੀ ਕਰਾਂਗੇ ।
ਜੀਸਸ ਨੇ ਪੁੱਛਿਆ ਹੈ ਬਾਈਬਲ ਵਿੱਚ।
ਸਾਰੀ ਦੁਨੀਆਂ ਦਾ ਰਾਜ ਮਿਲ ਜਾਵੇ
ਅਤੇ ਜੇ ਮੈਂ ਖੁਦ ਨੂੰ ਖੋਹ ਦੇਵਾ ਉਸ ਰਾਜ ਨੂੰ ਪਾਣ ਵਿੱਚ
ਤਾਂ ਅਜਿਹੀ ਦੁਨੀਆਂ ਨੂੰ ਪਾ ਕੇ ਵੀ ਕੀ ਕਰਾਂਗਾ।
ਇਹੀ ਹੋਇਆ ਹੈ। ਆਦਮੀ ਨੇ ਖੁਦ ਨੂੰ ਵੇਚ ਦਿੱਤਾ ਹੈ ਅਤੇ ਚੀਜ਼ਾਂ ਖਰੀਦ ਲਈਆਂ ਹਨ ।
ਓਸ਼ੋ ।