656
ਇਕ ਬੀਬੀ ਚੌਲ ਉੱਖਲੀ ਵਿਚ ਛੜ ਰਹੀ ਸੀ ਇਕ ਸਾਧੂ ਉਸ ਘਰ ਭਿੱਖਿਆ ਮੰਗਣ ਆਇਆ ਤੇ ਦਰਵਾਜ਼ੇ ਵਿੱਚ ਖੜ੍ਹਾ ਹੋ ਗਿਆ ਤੇ ਕੀ ਦੇਖਦਾ ਹੈ ਕਿ ਧਾਨ ਕੁੱਟਦਿਆਂ ਹੋਇਅਾਂ ਬੀਬੀ ਦੀਆਂ ਵੰਗਾਂ ਆਪੋ ਵਿਚ ਵੱਜ ਵੱਜ ਕੇ ਛਣਕ ਰਹੀਆਂ ਸਨ ਬੀਬੀ ਨੇ ਵੰਗਾਂ ਦੀ ਖਣਕ ਬੰਦ ਕਰਨ ਲਈ ਇਕ ਵੰਗ ਲਾਹੀ, ਫਿਰ ਦੂਜੀ, ਫਿਰ ਤੀਜੀ, ਪਰ ਫਿਰ ਵੀ ਵੰਗਾਂ ਛਣਕ ਰਹੀਆਂ ਸਨ ਜਦ ਆਖੀਰ ਇਕੋ ਵੰਗ ਰਹਿ ਗਈ ਤਾਂ ਸਾਰੀ ਖਣਕ ਬੰਦ ਹੋ ਗਈ …ਸਾਧੂ ਨੂੰ ਇਹ ਸਭ ਦੇਖ ਕਿ ਸੋਝੀ ਆ ਗਈ ਕਿ ਜਿੰਨ੍ਹਾਂ ਚਿਰ ਮਨੁੱਖ ਦੇ ਅੰਦਰ ਹੋਰ ਇੱਛਾਵਾਂ ਹਨ ਉਨ੍ਹਾਂ ਚਿਰ ਮਨ ਵਿਚ ਖੜਕਾ ਸ਼ੋਰ ਹੁੰਦਾ ਰਹੇਗਾ ..ਜਦੋਂ ਕੇਵਲ ਇਕ ਰੱਬ ਜੀ ਦੇ ਮਿਲਾਪ ਦੀ ਆਸ ਬਾਕੀ ਰਹਿ ਜਾਵੇਗੀ ਤਾਂ ਮਨ ਦਾ ਸ਼ੋਰ ਬੰਦ ਹੋ ਜਾਵੇਗਾ …..
ਏਕੋ ਜਪਿ ਏਕੋ ਸਾਲਾਹਿ॥
ਏਕੁ ਸਿਮਰਿ ਏਕੋ ਮਨ ਆਹਿ ॥
ਪ੍ਰਮਾਤਮਾ ਦਾ ਕੋਈ ਨਾਮ ਨਹੀਂ ਹੈ, ਤੁਸੀਂ ਇੱਕੋ ਨਾਮ ਵਾਰ ਵਾਰ ਰੱਟ ਕੇ ਪ੍ਰਮਾਤਮਾ ਨੂੰ ਨਹੀ ਪਾ ਸਕਦੇ ।
ਤੁਹਾਨੂੰ ਅੰਦਰੋ ਸੁੰਦਰ ਹੋਣਾ ਪਵੇਗਾ ।