ਬੱਬਰ ਅਕਾਲੀ ਰਤਨ ਸਿੰਘ ‘ਰਕੜ’

by admin

ਬੱਬਰ ਅਕਾਲੀ ਰਤਨ ਸਿੰਘ ‘ਰਕੜ’ ਦੁਨਿਆ ਦਾ ਕੱਲਾ ਸੂਰਮਾ ਸੀ ਜਿਸਤੋਂ ‘ਕਾਲਾ ਪਾਣੀ’ ਜੇਲ ਦੇ ਜੇਲਰ ਡਰਦੇ ਸਨ। ਜਿਸ ਅੰਡੇਮਾਨ ਟਾਪੂ ਦੀ ਜੇਲ ਚ ਗਿਆ ਬੰਦਾ ਕਦੇ ਮੁੜਦਾ ਨਹੀਂ ਸੀ , ਜਿਥੇ ਜਾ ਕੇ ਬੰਦਾ ਚੀਕਾਂ ਮਾਰ ਲੱਗ ਜਾਂਦਾ। ਉਸੇ ਹੀ ਜੇਲ ਦੇ ਜੇਲਰਾਂ ਨੇ ਅੰਗੇ੍ਜੀ ਸਰਕਾਰ ਨੂੰ ਚਿਠਿਆਂ ਲਿੱਖ-ਲਿੱਖ ਕੇ ਲੇਲੜੀਆਂ ਕੱਢੀਆਂ ਕੇ ਬੱਬਰ ਰਤਨ ਸਿੰਘ ਨੂੰ ਏਥੋਂ ਲੈ ਜਾਊ ਨਹੀਂ ਤਾਂ ਕੋਈ ਗੜਬੜ ਹੋਊ ਐਥੇ। ਤੇ ਹਿੰਦੁਸਤਾਨ ਦੀ ਕਿਸੇ ਵੀ ਜੇਲ ਦਾ ਸੁਪਰਡੈਂਟ ਉਸ ਨੂੰ ਆਪਣੀ ਜੇਲ ਚ ਲਿਆਉਣ ਲਈ ਤਿਆਰ ਨਹੀਂ ਸੀ।

ਦਰਅਸਲ ਬੱਬਰ ਰਤਨ ਸਿੰਘ ਉਥੇ ਜੇਲ ਚ ਬੰਦ ਬਾਕੀ ਸਿੱਖਾਂ ਨੂੰ ਨਾਲ ਲੈ ਕੇ ਜੇਲ ਚ ਵਿਦਰੋਹ ਕਰਨ ਦੀਆਂ ਸਕੀਮਾਂ ਬਣਾ ਰਹੇ ਸਨ। ਉਹਨਾਂ ਦੀ ਸਖਸ਼ੀਅਤ ਐਸੀ ਸੀ ਕੇ ਉਹਨਾਂ ਨੇ ਜੇਲ ਚ ਬੰਦ ਬਾਕੀ ਕੈਦੀਆਂ ਚ ਵਿਦਰੋਹ ਦੀ ਚੰਗਿਆੜੀ ਬਾਲ ਦਿੱਤੀ ਸੀ। ਜਿਹੜਾ ਬੰਦਾ ਜੇਲ ਚ ਵਿਦਰੋਹ ਕਰ ਸਕਦਾ ਉਹ ਬਾਹਰ ਕੀ ਨੀ ਸੀ ਕਰ ਸਕਦਾ ???

ਪਰ ਅੰਗੇ੍ਜਾਂ ਨੇ ਖਤਰਾ ਭਾਂਪਦਿਆ ਉਹਨਾਂ ਨੂੰ ਵਾਪਸ ਪੰਜਾਬ ਦੀ ਕਿਸੇ ਜੇਲ ਚ ਤਬਦੀਲ ਕਰਨ ਦਾ ਹੁਕਮ ਦੇ ਦਿਤਾ। ਜਦੋਂ ਉਹਨਾਂ ਨੂੰ ਵਾਪਿਸ ਲਿਆਇਆ ਜਾ ਰਿਹਾ ਸੀ ਤਾਂ ਉਹ ਇੱਕ ਗੋਰੇ ਅਫਸਰ ਨੂੰ ਗੱਡੀ ਚਾੜ ਕੇ ਚਲਦੀ ਰੇਲ ਗੱਡੀ ਚੋਂ ਛਾਲ ਮਾਰ ਕੇ ਫਰਾਰ ਹੋ ਗਏ। ਬੇੜੀਆਂ ਉਹਨਾਂ ਨੇ ਕੱਟ ਦਿਤੀਆਂ।

ਪੰਜਾਬ ਚ ਉਹਨਾਂ ਦੇ ਅੰਗੇ੍ਜਾਂ ਨਾਲ 6 ਮੁਕਾਬਲੇ ਹੋਏ ਪਰ ਅੰਗੇ੍ਜਾਂ ਦੇ ਹੱਥ ਨਾ ਆਏ। ਉਹਨਾਂ ਦੇ ਸਿਰ ਦਾ ਮੁੱਲ ਦਸ ਹਜਾਰ ਰੁਪਇਅੇ ਤੇ 10 ਮੁਰੱਬੇ ਜਮੀਨ ਰਖਿੱਆ ਸੀ ਅੰਗੇ੍ਜ ਸਰਕਾਰ ਨੇ। ਆਪਣੇ ਆਖਰੀ ਮੁਕਾਬਲੇ ਚ ਚ ਵੀ ਉਹ ਅੰਗੇ੍ਜਾਂ ਦੇ ਕਾਬੂ ਨੀ ਆਏ ਤਾਂ ਅੰਗੇ੍ਜਾਂ ਨੇ ਉਸ ਘਰ ਤੇ ਆਸੇ ਪਾਸੇ ਦੇ ਘਰਾਂ ਨੂੰ ਅੱਗ ਲਾ ਦਿਤੀ ਜਿਥੇ ਬੱਬਬਰ ਰਤਨ ਸਿੰਘ ਮੁਕਾਬਲਾ ਕਰ ਰਹੇ ਸਨ। ਬੱਬਰ ਅਕਾਲੀ ਰਤਨ ਸਿੰਘ ਨੇ ਉਥੇ ਸ਼ਹੀਦੀ ਪਾ ਦਿਤੀ।।

ਸਰਦਾਰ ਅਜਮੇਰ ਸਿੰਘ ਦੇ ੲਿਕ ਭਾਸ਼ਨ ਵਿਚੋਂ

Ajmer Singh Historian

You may also like