ਮੈਂ ਖੋਜ ਕੀਤੀ ਹੈ ਕਿ ਮੂਲ ਮੰਤ੍ਰ ਦੇ ਸਿਮਰਨ ਨਾਲ ਭੂਤਾਂ – ਪ੍ਰੇਤਾਂ ਦੇ ਦੁੱਖ ਦਾ ਇਲਾਜ ਥੋੜ੍ਹੇ ਸਮੇਂ ਵਿੱਚ ਹੀ ਹੋ ਜਾਂਦਾ ਹੈ। ਮੈਂ ” ਮੂਲ ਮੰਤ੍ਰ ਦੁਆਰਾ ਭੂਤਾਂ ਦਾ ਇਲਾਜ ” ਨਾਮ ਦੀ ਇੱਕ ਛੋਟੀ ਪੁਸਤਕ ਵੀ ਛਪਵਾਈ ਸੀ , ਜੋ ਵਿਕ ਚੁੱਕੀ ਹੈ। ਇਸ ਰੋਗ ਬਾਰੇ ਸੰਖੇਪ ਜਿਹਾ ਵੇਰਵਾ ਇਸ ਪ੍ਰਕਾਰ ਹੈ :
ਇਸ ਰੋਗ ਦੀਆਂ ਤਿੰਨ ਵੱਡੀਆਂ ਨਿਸ਼ਾਨੀਆਂ ਹਨ। ਪਹਿਲੀ ਨਿਸ਼ਾਨੀ ਇਹ ਕਿ ਰੋਗੀ ਦਾ ਸਿਰ ਭਾਰਾ ਰਹਿੰਦਾ ਹੈ ਅਤੇ ਅੱਖਾਂ ਵੀ ਭਾਰੀਆਂ ਰਹਿੰਦੀਆਂ ਹਨ। ਦੂਜੀ ਨਿਸ਼ਾਨੀ ਇਹ ਹੈ ਕਿ ਉਸਦੇ ਸਰੀਰ ਵਿੱਚ ਦਰਦ ਰਹਿੰਦਾ ਹੈ, ਅਤੇ ਦਵਾਈਆਂ ਖਾਣ ਤੇ ਵੀ ਅਰਾਮ ਨਹੀਂ ਆਉਂਦਾ । ਇਹ ਰੋਗ ਡਾਕਟਰਾਂ ਦੀ ਸਮਝ ਤੋਂ ਪਰੇ ਹੈ ਅਤੇ ਉਹ ਇਸਦਾ ਇਲਾਜ ਨਹੀਂ ਕਰ ਸਕਦੇ । ਤੀਜੀ ਨਿਸ਼ਾਨੀ ਇਹ ਹੈ ਕਿ ਰੋਗੀ ਦਾ ਭਜਨ ਬੰਦਗੀ ਕਰਨ ਨੂੰ ਦਿਲ ਨਹੀਂ ਕਰਦਾ । ਜੇ ਉਹ ਪਾਠ ਕਰਨ ਦਾ ਯਤਨ ਕਰੇ ਤਾਂ ਭੂਤ – ਪ੍ਰੇਤ ਉਸਨੂੰ ਪਾਠ ਨਹੀਂ ਕਰਨ ਦਿੰਦੇ । ਥੋੜੀ ਦੇਰ ਪਾਠ ਕਰਨ ਪਿੱਛੋਂ ਉਸ ਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਅੱਖਾਂ ਭਾਰੀ ਹੋਣ ਲੱਗ ਪੈਂਦੀਆਂ ਹਨ ਅਤੇ ਨੀਂਦ ਚੜਨੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਪਾਠ ਵਾਲਾ ਗੁਟਕਾ ਵੀ ਹੱਥੋਂ ਛੁੱਟ ਜਾਂਦਾ ਹੈ। ਹੋਰ ਭੀ ਕਈ ਨਿਸ਼ਾਨੀਆਂ ਹਨ, ਪਰ ਵੱਡੀਆਂ ਨਿਸ਼ਾਨੀਆਂ ਇਹ ਤਿੰਨ ਹੀ ਹਨ।
ਇਸ ਰੋਗੀ ਦੀ ਚੈਕਿੰਗ ਲਈ ਰੋਗੀ ਨੂੰ ਆਪਣੇ ਸਾਹਮਣੇ ਬਿਠਾ ਕੇ ਉਸ ਨੂੰ ਮੂਲ ਮੰਤ੍ਰ ਅਤੇ ਗੁਰਮੰਤ੍ਰ ਕੋਈ 15-16 ਵਾਰੀ ਸੁਣਾਓ। ਅੱਗੇ – ਅੱਗੇ ਸੁਣਾਉਣ ਵਾਲਾ ਬੋਲੇ ਅਤੇ ਪਿੱਛੇ – ਪਿੱਛੇ ਰੋਗੀ ਬੋਲੇ । ਜੇ ਪਾਠ ਸੁਣਨ ਨਾਲ ਕਸ਼ਟ ਵੱਧ ਜਾਂ ਘੱਟ ਜਾਵੇ ਤਾਂ ਉਸਨੂੰ ਭੂਤ ਪ੍ਰੇਤ ਚਿੰਬੜੇ ਹੁੰਦੇ ਹਨ। ਜੇ ਕਸ਼ਟ ਨਾ ਵਧੇ ਅਤੇ ਨਾ ਘਟੇ ਤਾ ਉਸਨੂੰ ਇਹ ਰੋਗ ਨਹੀਂ ਹੁੰਦਾ।
ਕਸ਼ਟ ਘਟਨ ਦਾ ਕਾਰਨ ਇਹ ਹੁੰਦਾ ਹੈ ਕਿ ਪਾਠ ਕਰਨ ਨਾਲ ਉਸਦੇ ਸਰੀਰ ਵਿੱਚੋਂ ਭੂਤ ਪ੍ਰੇਤ ਨਿੱਕਲ ਜਾਂਦੇ ਹਨ। ਕਸ਼ਟ ਵਧਣ ਦਾ ਕਾਰਣ ਇਹ ਹੁੰਦਾ ਹੈ ਕਿ ਕਈ ਭੂਤ ਪ੍ਰੇਤ ਬਹੁਤ ਦੁਸ਼ਟ ਹੁੰਦੇ ਹਨ ਤੇ ਉਹ ਅੜਦੇ ਹਨ। ਦੂਜੀ ਜਾਂ ਤੀਜੀ ਵਾਰੀ ਸੁਣਾਉਣ ਨਾਲ ਫਿਰ ਉਹ ਵੀ ਸਰੀਰ ਵਿਚੋਂ ਨਿਕਲ ਜਾਂਦੇ ਹਨ। ਫਿਰ ਇਹ ਪਾਠ ਰੋਗੀ ਨੂੰ ਆਪ ਹੀ ਆਪਣੇ ਘਰ ਵਿੱਚ ਕੁਝ ਦਿਨ ਸਵਾਸ ਸਵਾਸ ਕਰਨਾ ਪੈਂਦਾ ਹੈ। ਇਸ ਨਾਲ ਬਹੁਤ ਸਾਲਾਂ ਦੇ ਪੁਰਾਣੇ ਰੋਗੀ ਵੀ ਥੋੜ੍ਹੇ ਸਮੇਂ ਵਿਚ ਠੀਕ ਹੋ ਜਾਂਦੇ ਹਨ। ਰੋਗੀ ਦੇ ਪਰਿਵਾਰ ਵਿੱਚ ਮੀਟ, ਅੰਡੇ ਅਤੇ ਸ਼ਰਾਬ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਇਹਨਾਂ ਵਸਤੂਆਂ ਦੀ ਵਰਤੋਂ ਕਰਨ ਵਾਲੇ ਪਰਿਵਾਰ ਵਿੱਚੋਂ ਭੂਤ ਪ੍ਰੇਤ ਨਹੀਂ ਜਾਂਦੇ।
ਰੋਗੀ ਦੇ ਪ੍ਪਰਿਵਾਰ ਵਿੱਚ ਹੋਰ ਵੀ ਕਈ ਜੀਆਂ ਨੂੰ ਇਹ ਰੋਗ ਹੁੰਦਾ ਹੈ। ਸਾਰੇ ਪਰਿਵਾਰ ਨੂੰ ਹੀ ਆਪਣੀ ਚੈਕਿੰਗ ਕਰਵਾ ਲੈਣੀ ਚਾਹੀਦੀ ਹੈ। ਚੰਡੀਗੜ੍ਹ ਵਿਚ ਹੀ ਕੋਈ 200 ਤੋਂ ਵੱਧ ਰੋਗੀ ਇਸ ਵਿਧੀ ਦੁਆਰਾ ਮੇਰੇ ਪਾਸੋਂ ਠੀਕ ਹੋਏ ਹਨ। ਪਾਠ ਇਸ ਪ੍ਰਕਾਰ ਕੀਤਾ ਜਾਵੇ:
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਜਪੁ।।
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਸਤਿਨਾਮੁ ਵਾਹਿਗੁਰੂ।।
ਸ਼੍ਰੀ ਅਕਾਲ ਜੀ ਸਹਾਇ।।
ਹੇ ਅਕਾਲ ਪੁਰਖ ਮੇਰੀਆਂ ਭੁੱਲਾਂ ਬਖਸ਼ੋ ਅਤੇ ਮੇਰਾ ਦੁਖ ਦੂਰ ਕਰੋ।
ਇਸ ਦਾ ਪਾਠ ਮਨ ਨਾਲ ਕਰੋ ਅਤੇ ਮਨ ਨਾਲ ਹੀ ਸੁਣੋ। ਇਸ ਦਾ ਫਲ ਵੀ ਵੱਧ ਹੈ, ਨਾ ਜੀਭ ਥੱਕਦੀ ਹੈ ਤੇ ਨਾ ਹੀ ਦਿਮਾਗ ਥੱਕਦਾ ਹੈ। ਇਲਾਜ ਕਰਨ ਵਾਲੇ ਨੂੰ ਰੋਗੀ ਤੋਂ ਮਾਇਆ ਆਦਿ ਕੁਝ ਭੀ ਨਹੀਂ ਲੈਣਾਂ ਚਾਹੀਦਾ, ਫ੍ਰੀ ਸੇਵਾ ਕਰੋ। ਇਹ ਇਕ ਵੱਡਾ ਪੁੰਨ ਅਤੇ ਪਰਉਪਕਾਰ ਹੈ।
ਪੁਸਤਕ- ਬ੍ਰਹਮ ਗਿਆਨ
ਸ੍ਰ. ਚਰਨ ਸਿੰਘ ( P. E.S.-I Retd.)