856
ਮਹਾਰਾਜਾ ਰਣਜੀਤ ਸਿੰਘ ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ।
ਮਹਾਰਾਜੇ ਨੂੰ ਪਤਾ ਲੱਗਾ ਕਿ ਮੁਨਸ਼ਾ ਸਿੰਘ ਜੀ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ, ਉਹਨਾਂ ਦੇ ਘਰ ਗਏ। ਮਹਾਰਾਜਾ ਆਪ ਅਵਾਜ਼ਾਂ ਮਾਰਦੇ ਰਹੇ ਪਰ ਅਸੂਲ ਦੇ ਪੱਕੇ ਮੁਨਸ਼ਾ ਸਿੰਘ ਨੇ ਬੂਹਾ ਹੀ ਨਾ ਖੋਲ੍ਹਿਆ।
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ