354
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੋਰੀ।
ਓਥੋਂ ਦੀ ਇੱਕ ਨਾਰ ਸੁਣੀਂਦੀ,
ਦੁੱਧ ਦੀ ਧਾਰ ਤੋਂ ਗੋਰੀ।
ਚੋਰੀ ਚੋਰੀ ਨੈਣ ਲੜਾਵੇ,
ਗੱਲਬਾਤ ਤੋਂ ਕੋਰੀ।
ਇਸ਼ਕ ਮੁਸ਼ਕ ਕਦੇ ਨਾ ਛਿਪਦੇ,
ਨਿਹੁੰ ਨਾ ਲੱਗਦੇ ਜੋਰੀਂ।
ਗੁੜ ਭਾਵੇਂ ਆਪਣਾ ਹੀ ਖਾਈਏ,
ਖਾਈਏ ਜੱਗ ਤੋਂ ਚੋਰੀ।
ਹੌਲੀ ਹੌਲੀ ਚੜ੍ਹ ਮਿੱਤਰਾ,
ਮੈਂ ਪਤਲੀ ਬਾਂਸ ਦੀ ਪੋਰੀ।