459
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰਾ।
ਖਾਰੇ ਦੇ ਦੋ ਗੱਭਰੂ ਸੁਣੀਂਦੇ,
ਇਕ ਪਤਲਾ ਇਕ ਭਾਰਾ।
ਭਾਰੇ ਨੇ ਤਾਂ ਵਿਆਹ ਕਰਾ ਲਿਆ,
ਪਤਲਾ ਅਜੇ ਕੁਆਰਾ।
ਭਾਬੀ ਨਾਲ ਨਿੱਤ ਲੜਦਾ,
ਭਰਤੀ ਹੋਣ ਦਾ ਮਾਰਾ।