724
ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਮੇਰਾ ਆਟਾ…
ਲਾੜੇ ਦੀ ਅੰਮਾਂ ਨਿਕਲ ਗਈਉ ਲੈ ਕੇ ਧੋਲਾ ਝਾਟਾ।
ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ…
ਲਾੜੇ ਦੀ ਅੰਮਾ ਨਿਕਲ ਗਈਉ ਲੈ ਕੇ ਨਿੱਕੇ ਨਿਆਣੇ।
ਲਾੜਾ ਓਸ ਦੇਸੋਂ ਆਇਆ ਜਿੱਥੇ ਤੂਤ ਵੀ ਨਾ,
ਲਾੜੇ ਦੀ ਬਾਂਦਰ ਵਰਗੀ ਬੂਥੀ ਉੱਤੇ ਰੂਪ ਵੀ ਨਾ।
ਸੁਆਂਝਣੇ ਦੀ ਜੜ੍ਹ ਗਿੱਲੀ ਕੁੜੇ, ਸੁਆਂਝਣੇ ਦੀ ਜੜ੍ਹ…
ਹੋਰਨਾਂ ਦੇ ਘਰ ਦੋ ਦੋ ਰੰਨਾਂ,ਕੁੜਮੇ ਦੇ ਘਰ ਬਿੱਲੀ ਕੁੜੇ,
ਸੁਆਂਝਣੇ ਦੀ…।
ਹਰੀ ਡਾਲ੍ਹੀ ਤੇ ਤੋਤਾ ਬੈਠਾ, ਟੁੱਕ-ਟੁੱਕ ਸੁੱਟੇ ਬਾਦਾਮ,
ਅੱਜ ਕੋਈ ਲੈ ਜਾਵੇ ਲਾੜੇ ਦੀ ਚਾਚੀ ਹੋਵੇ ਨਿਲਾਮ
ਅੱਜ ਕੋਈ…
ਕੰਜਰੀ ਹੋਵੇ ਨਿਲਾਮ ਅੱਜ ਕੋਈ ਲੈ ਜਾਵੇ।