369
ਧਾਈਆਂ! ਧਾਈਆਂ! ਧਾਈਆਂ!
ਨਣਦ ਵਛੇਰੀ ਨੇ,
ਮੇਰੇ ਮਾਹੀ ਨੂੰ ਲੂਤੀਆਂ ਲਾਈਆਂ।
ਚੁਪੇੜਾਂ ਮਾਰ ਗਿਆ,
ਮੇਰੇ ਮੂੰਹ ਤੇ ਪੈ ਗਈਆਂ ਛਾਈਆਂ।
ਸੱਸ ਮੇਰੀ ਗੁੱਤ ਪੱਟ ਗਈ,
ਸਾਰੇ ਪਿੰਡ ਨੇ ਲਾਹਨਤਾਂ ਪਾਈਆਂ।
ਚੋਵਾਂ ਨਾ, ਮੈਂ ਦੁੱਧ ਰਿੜਕਾਂ,
ਭਾਵੇਂ ਕਿੱਲਿਉਂ ਖੋਲ੍ਹ ਦਏ ਗਾਈਆਂ।
ਮਹੀਨਾ ਹੋ ਗਿਆ ਵੇ,
ਜੋੜ ਮੰਜੀਆਂ ਨਾ ਡਾਹੀਆਂ।