448
ਦੇਸ ਮੇਰੇ ਦੇ ਬਾਂਕੇ ਗੱਭਰੂ
ਦੇਸ ਮੇਰੇ ਦੇ ਬਾਂਕੇ ਗੱਭਰੂ,
ਮਸਤ ਅੱਲੜ ਮੁਟਿਆਰਾਂ।
ਨੱਚਦੇ ਟੱਪਦੇ ਗਿੱਧੇ ਪਾਉਂਦੇ,
ਗਾਉਂਦੇ ਰਹਿੰਦੇ ਵਾਰਾਂ।
ਪ੍ਰੇਮ ਲੜੀ ਵਿੱਚ ਇੰਜ ਪਰੋਤੇ,
ਜਿਉਂ ਕੂੰਜਾਂ ਦੀਆਂ ਡਾਰਾਂ।
ਮੌਤ ਨਾਲ ਇਹ ਕਰਨ ਮਖੌਲਾਂ,
ਮਸਤੇ ਵਿੱਚ ਪਿਆਰਾਂ।
ਕੁਦਰਤ ਦੇ ਮੈਂ ਕਾਦਰ ਅੱਗੇ,
ਇਹੋ ਅਰਜ਼ ਗੁਜ਼ਾਰਾਂ।
ਦੇਸ ਪੰਜਾਬ ਦੀਆਂ,
ਖਿੜੀਆਂ ਰਹਿਣ ਬਹਾਰਾਂ…!