452
ਰਾਇਆ! ਰਾਇਆ! ਰਾਇਆ!
ਕਾਲਾ ਵੱਛਾ ਗੋਰੀ ਗਾਂ ਦਾ,
ਸੀਗ੍ਹਾ ਬਹੁਤ ਤਰਿਹਾਇਆ।
ਪਹਿਲੀ ਢਾਬ ਤੇ ਪਾਣੀ ਗੰਧਲਿਆ,
ਦੂਜੀ ਢਾਬ ਤੇ ਲਾਇਆ।
ਪੀਂਦੇ-ਪੀਂਦੇ ਨੂੰ ਰਾਤ ਗੁਜ਼ਰ ਗਈ,
ਸਲੰਗਾਂ ਨਾਲ ਹਟਾਇਆ।
ਵੱਡੇ ਭਾਈ ਦੀ ਸਲੰਗ ਟੁੱਟ ਗਈ,
ਨੌ ਸੌ ਕੋਕ ਜੜ੍ਹਾਇਆ।
ਨੌ ਸੌ ਕੋਕ ਨੇ ਪਾਈ ਪੂਰੀ,
ਲਾਖਾ ਸ਼ੇਰ ਜੜਾਇਆ।
ਲਾਖੇ ਸ਼ੇਰ ਨੇ ਮਾਰੀ ਧੁਰਲੀ,
ਨਾਭਾ ਸ਼ਹਿਰ ਵਖਾਇਆ।
ਨਾਭੇ ਸ਼ਹਿਰ ਦੀਆਂ ਕੁੜੀਆਂ ਆਖਣ,
ਧੰਨ ਗਊ ਦਾ ਜਾਇਆ।
ਨੀ ਸੁਰਮਾ ਪੰਜ ਰੱਤੀਆਂ,
ਕਿਹੜੇ ਸ਼ੌਕ ਨੂੰ ਪਾਇਆ।