ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।
Uncategorized
ਸੁਪਨੇ ਬੁਣ ਬੁਣਦੇ ਇੱਕ ਖੁਆਬ ਮੈਂ ਬੁਣਿਆ ਤੇਰਾ ਸੀ,
ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਤੇਰਾ ਤੇ ਕੀ ਮੇਰਾ ਸੀ
ਕਿੱਥੋਂ ਲੈ ਕੇ ਆਵਾਂ ਐਨਾ ਸਬਰ,
ਤੂੰ ਥੋੜ੍ਹਾ ਜਿਹਾ ਮਿਲ ਕਿਉਂ ਨੀ ਜਾਂਦਾ
‘/
ਵੇ ਸੂਬਿਆ ਲੱਖ ਲਾਹਨਤਾਂ ਹੀ ਪਾਈਆਂ
ਨਿੱਕੀਆਂ ਜਿੰਦਾਂ ਨੂੰ ਸਜਾਵਾਂ ਸੁਣਾ ਕੇ
ਦੱਸ ਖਾਂ ਕਿਹੜੀਆਂ ਦੌਲਤਾਂ ਤੂੰ ਕਮਾਈਆਂ
ਨਿੱਕੀਆਂ ਜਿੰਦਾ ਵੱਡੇ ਸਾਕੇ ਨੇ
ਓ ਅੱਜ ਵੀ ਕੌਮ ਦੇ ਰਾਖੇ ਨੇ
ਇੱਟਾਂ ਤੱਕ ਤੂੰ ਕੰਧ ਦੀਆਂ ਰਵਾਈਆਂ
ਤਾਂ ਕਿਹੜਾ ਤੂੰ ਦੌਲਤਾਂ ਕਮਾਈਆਂ
ਲੱਖ ਲਾਹਨਤਾਂ ਹੀ ਝੋਲੀ ਪਵਾਈਆਂ…
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ
ਬਾਬਾ ਜੀ ਸਤਿ ਸ੍ਰ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ , ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰ ਜਾਣ ਲੱਗਾ । ਓ ਭਲਿਆ ਲੋਕਾ, ਜਰਾ ਰੁਕ ਕੇ ਗਲ ਸੁਣ , ਤੈਨੂੰ ਪਤਾ ਨਹੀ ਅੱਜ ਤਾਂ । | ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆ ਘਰ ਹੈ ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕਲ ਦਾ ਦਿਨ ਰੱਖ ਲਵੇ ਗੁਰਦੇਵ ਇਹ ਗੱਲ ਸੁਣ ਘਰਦਿਆਂ ਤੇ ਹੋਰ ਲੋਹਾ ਲਾਖਾ ਹੋ ਗਿਆ ਕਿਉਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ ਤੋਂ ਦੂਰ ਸੀ ਪਰ ਅਜੇ ਉਸਦੀ ਘਰਦਿਆਂ ਅਗੇ ਕੋਈ ਪੇਸ਼ ਨਹੀਂ ਸੀ ਜਾ ਰਹੀ ।ਉਹ ਘਰਦਿਆਂ ਦੇ ਨਾਲ ਇਹਨਾਂ ਅਖੋਤੀ ਬਾਬਿਆਂ ਭਾਵ ਗੁਰਮਤਿ ਅਨੁਸਾਰ ਬਨਾਰਸ ਕੇ ਠਗਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ। ਇਹ ਸੋਚਾਂ ਸੋਚਦਾ ਗੁਰਦੇਵ ਅਪਣੇ ਮਿਤੱਰ ਗੁਰਮੁਖ ਸਿੰਘ ਕੋਲ ਚਲਾ ਗਿਆ ਜੋਕਿ ਆਪ ਇਹਨਾਂ ਫੋਕਟ ਕਰਮਕਾਂਡਾਂ ਤੋਂ ਦੂਰ ਸੀ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਵੀ ਦੇਹਧਾਰੀ ਨੂੰ ਨਹੀ ਮਨੰਦਾ ਸੀ, ਸੂਤਕ-ਪਾਤਕ, ਜਾਤ-ਪਾਤ, ਊਚ-ਨੀਚ, ਸ਼ਗਨ-ਅਪਸ਼ਗਨ, ਸਰਾਧ ਆਦਿ ਨੂੰ ਵੀ ਉਹ ਫੋਕਟ ਕਰਮਕਾਂਡ ਹੀ ਮਨੰਦਾ ਸੀ ਅਤੇ ਹੋਰਣਾਂ ਲੋਕਾਂ ਖਾਸਕਰ ਨੌਜਵਾਨ ਨੂੰ ਵੀ ਉਹ ਅਜਿਹੇ ਉਪਦੇਸ਼ ਦਿੰਦਾ ਸੀ । ਗੁਰਦੇਵ ਸਿੰਘ ਨੇ ਸਾਰੀ ਵਾਰਤਾਂ ਅਪਣੇ ਮਿਤੱਰ ਨੂੰ ਦਸੀ ਅਤੇ ਉਸਨੇ ਆਪਣੇ ਮਾਤਾ-ਪਿਤਾ ਅਤੇ ਉਹਨਾਂ ਕਰਮਕਾਂਡੀ ਪਾਠੀਆਂ ਨੂੰ ਵੀ ਸਬਕ ਸਿਖਾਉਣ ਦੀ ਮੰਸ਼ਾ ਜਾਹਿਰ ਕੀਤੀ। ਗੁਰਮੁਖ ਸਿੰਘ ਨੇ ਗੁਰਦੇਵ ਸਿੰਘ ਨੂੰ ਘਰਦਿਆਂ ਅਤੇ ਕਰਮਕਾਂਡੀ ਪਾਠੀਆਂ ਨੂੰ ਸਬਕ ਸਿਖਾਉਣ ਦੀ ਵਿਉਂਤ ਦਸੀ । ਜਦੋ ਅਗਲੇ ਦਿਨ 5 ਸਿੰਘ ਲੰਗਰ-ਪ੍ਰਸ਼ਾਦਾ ਛਕਣ ਆਏ ਤਾਂ ਗੁਰਦੇਵ ਦੇ ਮਾਂਪਿਆ ਨੇ ਉਹਨਾਂ ਦੀ ਚੰਗੀ ਆਓ-ਭਗਤ ਕੀਤੀ, ਲੰਗਰ-ਪ੍ਰਸ਼ਾਦਾ ਛਕਣ ਊਪਰਾਂਤ ਘਰਦਿਆਂ ਨੇ ਗੁਰਦੇਵ ਦੇ ਹੱਥ ਸਭ ਪਾਠੀਆਂ ਨੂੰ ਮਾਇਆ ਦੇਣ ਲਈ ਦਿਤੀ . | ਪਰ ਗੁਰਦੇਵ ਸਿੰਘ ਨੇ ਅਪਣੇ ਮਿਤੱਰ ਗੁਰਮੁਖ ਸਿੰਘ ਦੀ ਸਕੀਮ ਅਨੁਸਾਰ ਮਾਇਆ ਆਪ ਰੱਖ ਲਈ ਅਤੇ ਪਾਠੀਆਂ ਨੂੰ ਲੰਗਰ ਛਕਾ ਸਮਾਪਤੀ ਦੀ ਫਤਹਿ ਗੱਜਾ ਦਿਤੀ । ਜਦੋ ਪਾਠੀਆਂ ਦੇ ਮੁੱਖੀ ਨੇ ਵੇਖਿਆ ਕਿ ਮਾਇਆ ਤਾਂ ਗੁਰਦੇਵ ਸਿੰਘ ਨੇ ਜੇਬ ਵਿਚ ਪਾ ਲਈਏ, ਉਸ ਨੇ ਗੁਰਦੇਵ ਸਿੰਘ ਤੋ ਮਾਇਆ ਮੰਗੀ, ਪਰ ਉਹ ਜਾਣਬੁਝ ਕੇ ਅਣਜਾਣ ਬਣਿਆ ਰਿਹਾ ਅਖੀਰ ਜਦੋ ਪਾਠੀ ਸਿੰਘਾਂ ਨੂੰ ਗੁਰਦੇਵ ਸਿੰਘ ਨੇ ਮਾਇਆ ਨਾ ਦਿਤੀ ਤਾਂ | ਉਹਨਾਂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿਤਾ , ਆਵਾਜ ਸੁਣ ਅੰਦਰੋ ਗੁਰਦੇਵ ਸਿੰਘ ਦੇ ਪਿਤਾ ਜੀ ਬਾਹਰ ਆ ਗਏ ਅਤੇ ਕਾਰਣ ਪੁਛਿਆ । ਇੰਨੇ ਨੂੰ ਗੁਰਦੇਵ ਸਿੰਘ ਦਾ ਮਿਤੱਰ ਗੁਰਮੁਖ ਸਿੰਘ ਵੀ ਪਹੁੰਚ ਗਿਆ, ਉਸਨੇ ਕਿਹਾ ਕਿ ਗੁਰਦੇਵ ਸਿੰਘ ਨੇ 5 ਸਿੰਘਾਂ ਨੂੰ ਲੰਗਰ-ਪ੍ਰਸ਼ਾਦਾ ਛਕਣ ਦੇ ਬਦਲੇ ਦੰਦ ਘਸਾਈ ਨਹੀ ਦਿਤੀ ਇਸ ਲਈ ਇਹ ਰੋਲਾ ਪੈ ਗਿਆ ਹੈ। ਗੁਰਦੇਵ ਸਿੰਘ ਦੇ ਪਿਤਾ ਜੀ ਨੇ ਕਿਹਾ ਵੇ ਪਰ ਗੁਰਮੁਖ ਸਿੰਘ , ਤੇਰੇ ਜਿਹੇ ਸਮਾਜ-ਸੁਧਾਰਕਾਂ ਦੀ ਗੱਲ ਸਾਡੀ ਸਮਝ ਤੋਂ ਬਾਹਰ ਏ,ਜਰਾ ਖੁਲ ਕੇ ਸਮਝਾ। ਬਾਪੂ ਜੀ ਗਲ ਇੰਝ ਏ ਕਿ ਤੁਸਾਂ ਨੇ ਇਹਨਾਂ 5 ਸਿੰਘਾਂ ਨੂੰ ਲੰਗਰਪ੍ਰਸ਼ਾਦਾ ਛਕਾਇਆਂ ਵੇ , ਜਿਹੜੇ ਮਾਲ-ਪੂੜੇ, ਸ਼ਾਹੀ ਪਨੀਰ, ਖੀਰ ਇਹਨਾਂ ਖਾ ਕੇ ਅਪਣੇ ਢਿੱਡ ਵਿਚ ਪਚਾਇਆ ਏ ਅਤੇ ਦੰਦਾ ਨੂੰ ਘਸਾਇਆ ਵੇ, ਇਹ ਉਸ ਬਦਲੇ ਦੰਦ ਘਸਾਈ (ਮਾਇਆ)ਮੰਗਦੇ ਨੇ ਜੋਕਿ ਇਹਨਾਂ ਬਨਾਰਸੀ ਠਗਾਂ ਦਾ ਹੱਕ ਬਣਦਾ ਏ। ਇਹ ਗੱਲ ਸੁਣ ਗੁਰਦੇਵ ਸਿੰਘ ਦੇ ਪਿਤਾ ਜੀ ਨੇ 5 ਸਿੰਘਾਂ ਨੂੰ ਲਾਹਣਤਾਂ ਪਾਈਆਂ । ਇਹ ਸ਼ਬਦ ਸੁਣ ਪੰਜੇ ਸਿੰਘ ਪਾਣੀ-ਪਾਣੀ ਹੋ ਗਏ ਅਤੇ ਸ਼ਰਮ ਨਾਲ ਸਿਰ ਝੁਕਾ ਲਿਆ । ਗੁਰਮੁਖ ਸਿੰਘ ਨੇ ਫਿਰ ਟਕੋਰ ਮਾਰੀ ਤੇ ਭਗਤ ਕਬੀਰ ਜੀ ਦੇ ਸ਼ਬਦ ਵਿਚੋ ਸਮਝਾਂਦੇ ਹੋਇ ਕਿਹਾ ਕਿ ” ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਈ ” (adsbygoogle = window.adsbygoogle || []).push({});
ਭਾਵ ਜੀਉਦੇ ਹੋਇ ਤੁਸੀ ਅਪਣੇ ਵਡੇ-ਵਡੇਰਿਆਂ ਦੀ ਪਰਵਾਹ ਨਹੀਂ ਕਰਦੇ , ਨਾਂਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਅਤੇ ਲੋਕ ਵਿਖਾਵੇ ਕਰ ਉਹਣਾ ਨਮਤਮਿੱਤ ਪਕਵਾਨ ਖਵਾਂਦੇ ਹੋ। ਸੋ ਹੇ ਭਾਈ, ਇਹਨਾਂ ਕਰਮਕਾਂਡਾਂ ਨੂੰ ਛਡੋ ਅਤੇ ਗੁਰਮਤ ਅਨੁਸਾਰੀ ਜੀਵਨ ਜੀਓ ਇਹ ਵਾਰਤਾ ਸੁਣ ਸਭ ਨੇ ਪਰਮਾਤਮਾ ਅੱਗੇ ਭਵਿੱਖ ਵਿੱਚ ਅਜਿਹੇ ਕਰਮਕਾਂਡਾਂ ਤੋਂ ਛੁਟਕਾਰਾ ਪਾਉਣ ਦੀ ਅਰਦਾਸ ਕੀਤੀ
ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ ਗੈਸ ਤੇ ਧਰ ਦਿੱਤੀ ਜਾਦੀ ਸੀ ਤੇ ਸਾਰਾ ਪਰਿਵਾਰ ਹੌਲ਼ੀ ਹੌਲ਼ੀ ਇਕੋ ਥਾਂ ਦਾਦੀ ਬਾਬੇ ਦੇ ਮੰਜੇ ਤੇ ਜਾ ਪੁਆਂਦੇ ਸਿਰਹਾਣੇ ਆ ਇੱਕਠਾ ਹੋ ਜਾਦਾ ਸੀ ।ਸਿਆਲ ਚ ਪਿੰਨੀਆਂ ਤੇ ਚਾਹ ਤੇ ਗਰਮੀਆਂ ਚ ਬਿਸਕੁਟ ਤੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੀ ਦੋ ਘੰਟੇ ਬੀਤ ਜਾਣੇ ਤੇ ਮਾਂਵਾ ਨੇ ਨਾਲ ਨਾਲ ਸਬਜ਼ੀ ਕੱਟ ਲੈਣੀ ਤੇ ਧਰ ਵੀ ਲੈਣੀ ਪਰ ਗੱਲਾਂ ਨਾ ਮੁੱਕਣੀਆਂ।ਇਹ ਫ਼ੁਰਸਤ ਦੇ ਪਲ ਆਪਸੀ ਸਾਂਝ ਵਧਾਉਂਦੇ ਹਨ। ਓਦੋਂ ਵੱਡੇ ਘਰ ਹੋਣ ਦੇ ਬਾਵਜੂਦ ਸਾਰੇ ਇੱਕੋ ਕਮਰੇ ਚ ਬਹਿਣਾ ਪਸੰਦ ਕਰਦੇ ਸੀ। ਉਦੋਂ ਅਸਲ ਵਿੱਚ ਫ਼ੁਰਸਤ ਦੇ ਪਲ ਲੱਭਣੇ ਤੇ ਕੱਢਣੇ ਨਹੀਂ ਸੀ ਪੈਦੇ ਆਪੇ ਬਣ ਜਾਂਦੇ ਸੀ। ਪ੍ਰਾਹੁਣਚਾਰੀ ਓਦੋਂ ਵੀ ਸੀ ਪਰ ਓਦੋਂ ਸਟੇਟਸ ਮੇਨਟੇਨ ਕਰਨ ਦੇ ਚੱਕਰ ਵਿਚ ਰਿਸ਼ਤਿਆਂ ਤੋਂ ਦੂਰੀ ਨਹੀਂ ਸੀ। ਓਦੋਂ ਕਰੋਕਰੀ ਦੀ ਜਗ੍ਹਾ ਥਾਲਾ ਵਿਚ ਹੀ ਪਰੋਸਿਆ ਜਾਂਦਾ ਸੀ ਇੱਕ ਹੀ ਦਾਲ ਤੇ ਸਬਜ਼ੀ ਨਾਲ ਮੱਖਣ ਦੀ ਮੋਟੀ ਡਲੀ ਵੀ ਬੀਪੀ ਨਹੀਂ ਸੀ ਵਧਾਉਂਦੀ ਤੇ ਓਦੋਂ ਦਿਲ ਵੱਡੇ ਸੀ ਸ਼ਾਇਦ ਇਸ ਲਈ ਤਾਕਤਵਰ ਵੀ ਸਨ। ਵੱਡੀਆਂ ਮੁਸ਼ਕਲਾਂ ਵੀ ਹਾਸੇ ਦੇ ਠਹਾਕਿਆਂ ਨਾਲ ਹਲ ਹੋ ਜਾਂਦੀਆਂ ਸਨ।ਫੋਨ ਕਰਕੇ ਨਹੀਂ ਸੀ ਆਉਣਾ ਪੈਦਾ ਸੋ ਜਦੋਂ ਮਰਜ਼ੀ ਕੋਈ ਵੀ ਭੈਣ ਭਰਾ ਆ ਜਾ ਸਕਦਾ ਸੀੌ। ਓਦੋਂ ਇਨਵਰਟਰ ਸੋਲਰ ਸਿਸਟਮ ਜਨਰੇਟਰ ਆਮ ਨਹੀਂ ਸੀ ਜਾ ਹੈ ਹੀ ਨਹੀਂ ਸਨ ਸੋ ਗਰਮੀ ਤੇ ਦੁਪਹਿਰਾ ਕੱਟਣ ਲਈ ਘਰ ਚ ਲੱਗੇ ਰੁੱਖ ਧਰੇਕ ਬੋਹੜ ਹੇਠਾਂ ਹੀ ਮੰਜੀਆਂ ਡਹਾ ਲੲੀਆਂ ਜਾਂਦੀਆਂ ਸਨ ਤੇ ਭਰ ਗਰਮੀ ਵਿੱਚ ਵੀ ਚੋਂਦੇ ਪਸੀਨੇ ਨਾਲ ਵੀ ਗਲਾਸ ਭਰ ਐਨ ਚਾਰ ਵਜੇ ਸ਼ਾਮ ਚਾਹ ਪੀਈਦੀ ਸੀ ਓਦੋਂ ਚਾਹ ਨਾਲ ਕਾਹਲੀ ਨਹੀਂ ਸੀ ਪੈਂਦੀ ਸਗੋ ਚਿੱਤ ਰਾਜ਼ੀ ਹੋ ਜਾਦੇ ਸੀ।ਕੰਮ ਤਾਂ ਓਦੋਂ ਵੀ ਸਾਰੇ ਕਰਦੇ ਸੀ।ਰਾਤ ਇੱਕੋ ਥਾਂ ਵਿਹੜੇ ਵਿਚ ਮੰਜੀਆਂ ਡਾਹ ਕੇ ਲਾਇਨ ਚ ਪੈ ਜਾਈਦਾ ਸੀ ਤੇ ਇੱਕ ਹੀ ਟੇਬਲ ਫੈਨ ਹੁੰਦਾ ਸੀ ਜਾ ਨਹੀਂ ਵੀ ਹੁੰਦਾ ਸੀ ਆ ਫਰਾਟਾ ਤਾਂ ਬਾਅਦ ਵਿੱਚ ਆਇਆ ਸੀ । ਦਾਦੀ ਬਾਬੇ ਨੇ ਨਾਲੇ ਕਹਾਣੀਆਂ ਸੁਣਾਈ ਜਾਣੀਆ ਨਾਲੇ ਪੱਖੀਆਂ ਦੀ ਝੱਲ ਮਾਰੀ ਜਾਣੀ ਦੇਸ ਪ੍ਰਦੇਸ ਦੀਆਂ ਗੱਲਾਂ ਕਰੀ ਜਾਣੀਆਂ।ਆਢ ਗੁਆਂਢ ਦੀਆਂ ਤੇ ਤਾਰਿਆਂ ਵੱਲ ਵੇਖਦਿਆਂ ਕਦੋ ਨੀਂਦ ਆ ਜਾਣੀ ਪਤਾ ਨਹੀਂ ਸੀ ਚਲਦਾ ਓਦੋਂ ਤਾਰੇ ਵੀ ਮੱਲੀਦੇ ਸੀ ਉਹ ਮੇਰਾ ਆਹ ਤੇਰਾ। ਹੁਣ ਤਾਂ ਲੱਭਿਆ ਵੀ ਨਹੀਂ ਲੱਭਦੇ ਫ਼ੁਰਸਤ ਦੇ ਪਲ ਹਰ ਇਨਸਾਨ ਅਪਣੇ ਫੋਨ ਚ ਮਸਤ ਹੈ । ਘੜੀਆਂ ਲੱਥ ਗਈਆਂ ਗੁੱਟ ਤੋਂ। ਹੁਣ ਫੋਟੋ ਖਿਚਵਾਉਣ ਲਈ ਸਪੈਸ਼ਲ ਤਿਆਰ ਹੋ ਕੇ ਨਹੀਂ ਜਾਈਦਾ ਫੋਟੋਗਰਾਫਰ ਦੀ ਦੁਕਾਨ ਤੇ। ਹੁਣ ਡਾਕੀਏ ਦੀ ਉਡੀਕ ਨਹੀਂ ਕਰੀਦੀ ਹੁਣ ਰੁੱਸਣਾ ਹਾਵੀ ਹੋ ਗਿਆ ਮਨਾਉਂਦਾ ਕੋਈ ਘੱਟ ਹੀ ਹੈ।ਇਸ ਮੋਬਾਈਲ ਨੇ ਸਾਨੂੰ ਝਗੜਾਲੂ ਇਰਖਾਲੂ ਵੱਧ ਬਣਾ ਦਿੱਤਾ ਸਾਡੀ ਮੈਂ ਸਾਨੂੰ ਇੱਕਲਿਆਂ ਰਹਿਣ ਦੀ ਹਦਾਇਤ ਦੇਂਦੀ ਹੈ ਤੇ ਅਸੀਂ ਉਸ ਨੂੰ ਸੁਣਦੇ ਵੀ ਹਾਂ। ਹੁਣ ਦਾਦੀ ਬਾਬੇ ਕੋਲ ਬਹਿਣਾ ਚੰਗਾ ਨਹੀਂ ਲੱਗਦਾ ਹੁਣ ਮਾਂ ਵੀ ਚੁੱਪ ਦੀ ਫਿਕਰ ਨਹੀਂ ਕਰਦੀ ਕਿਉਂਕਿ ਉਸ ਨੂੰ ਪਤਾ ਹੈ ਕਮਰੇ ਚ ਹੋਵੇਗਾ ਅਪਣੇ ਫੋਨ ਨਾਲ। ਕਾਂ ਵੀ ਬਨੇਰੇ ਤੇ ਬੋਲਦੇ ਘੱਟ ਸੁਣਦੇ ਨੇ । ਉਹਨਾਂ ਨੂੰ ਵੀ ਚੂਰੀ ਨਹੀਂ ਪੈਦੀ ਹੁਣ। ਹੁਣ ਕੰਧਾਂ ਕੋਲ ਖਲੋ ਖਲੋ ਉਡੀਕ ਵੀ ਨਹੀਂ ਕਰੀਦੀ ਪ੍ਹਹੁਣਿਆ ਦੀ ਆ ਜਾਣਕੇ ਦੱਸ ਵਜੇ ਦਾ ਟਾਈਮ ਹੈ।ਚਾਅ ਹੁਣ ਗੁਆਚ ਗਿਆ ਜਾ ਦੱਬਲਿਆ ਗਿਆ ਮੌਬਾਇਲਾ ਦੀਆਂ ਘੰਟੀਆਂ ਹੇਠ। ਹੁਣ ਭੈਣ ਨੂੰ ਵੀ ਵੀਰ ਦੇ ਆਉਣ ਦਾ ਚਾਅ ਨਹੀਂ ਹੈ ਬਹੁਤਾ ਸਦਾਰੇ ਵਿਚ ਕੀ ਲਿਆਇਆ ਸੀ ਉਹ ਇਹੀ ਵੇਖਦੀ ਹੈ ।ਰੱਖੜੀ ਤੇ ਕਿੰਨੇ ਪੈਸੇ ਲਗਾ ਕੇ ਗੲੀ ਹੈ ਤੇ ਮਿਲੇ ਕਿੰਨੇ ਨੇ ਇਸ ਤੋਂ ਹੀ ਪਤਾ ਲੱਗ ਜਾਦਾ ਅਗਲੀ ਰੱਖੜੀ ਤੇ ਭੈਣ ਤਹਿ ਕਰ ਲੈਦੀ ਹੈ ਕਿਵੇਂ ਕਰਨਾ। ਭਰਾਵਾਂ ਨੂੰ ਵੀ ਭੈਣਾਂ ਦੇ ਆਉਣ ਦੀ ਕੋਈ ਖੁਸ਼ੀ ਨਹੀਂ ਅਜੇ ਪੰਦਰਾਂ ਦਿਨ ਤਾਂ ਹੋਏ ਗਈ ਨੂੰ ਫਿਰ ਆ ਗਈ। ਹੁਣ ਨਾਂ ਉਹ ਬੋਹੜਾਂ ਪਿੱਪਲਾਂ ਦੀਆਂ ਛਾਵਾਂ ਨੇ ਨਾ ਹੇਠਾਂ ਬਜ਼ੁਰਗਾਂ ਦੀਆਂ ਮਹਿਫ਼ਲਾਂ ਲਗਦੀਆਂ ਨੇ । ਹੁਣ ਨਾਂ ਸਾਮ ਨੂੰ ਮਾਂਵਾਂ ਵਿਹੜੇ ਵਿਚ ਮੰਜੀਆਂ ਡਹਾ ਕੇ ਬੈਠਦੀਆਂ ਨੇ ਨਾ ਆਢ ਗੁਆਂਢ ਦੀਆਂ ਤੀਵੀਂਆਂ ਆਉਂਦੀਆਂ ਨੇ।ਜੋ ਅਸੀਂ ਮਾਣਿਆ ਸੀ ਸਾਡੀ ਤ੍ਰਾਸਦੀ ਹੈ ਅਸੀਂ ਅਪਣੇ ਜੁਆਕਾਂ ਨੂੰ ਨਹੀਂ ਦੇ ਸਕੇ ਅਪਣੇ ਵਿਰਸੇ ਨੂੰ ਨਹੀਂ ਸੰਭਾਲ ਸਕੇ । ਕਾਸ਼ ਅਸੀਂ ਹੁਣ ਵੀ ਫ਼ੁਰਸਤ ਦੇ ਪਲਾਂ ਦੀ ਅਹਿਮੀਅਤ ਸਮਝ ਸਕੀਏ।
Naturedeep Kahlon
ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਘਰ ਉਸ ਨੂੰ ਮਿਲਣ ਗਿਆ, ਮੇਰਾ ਦੋਸਤ ਛੱਤ ਤੇ ਬੈਠਾ ਸੀ, ਉਸਦੇ ਬੁਲਾਉਣ ਤੇ ਮੈਂ ਵੀ ਛੱਤ ਤੇ ਚਲਾ ਗਿਆ। ਮੈਂ ਵੇਖਿਆ ਕਿ ਉੱਥੇ ਬਹੁਤ ਸਾਰੇ ਗਮਲੇ ਰੱਖੇ ਹੋਏ ਸਨ। ਪੁੱਛਣ ਤੇ ਦੋਸਤ ਨੇ ਦੱਸਿਆ ਕਿ ਇਹ ਗਮਲੇ ਉਸ ਦੀ ਪਤਨੀ ਨੇ ਰਖਵਾਏ ਹਨ। ਗਮਲਿਆਂ ਵਿੱਚ ਬਹੁਤ ਸੋਹਣੇ ਫੁੱਲ ਲੱਗੇ ਹੋਏ ਸਨ ਤੇ ਮਹਿਕ ਖਿਲਾਰ ਰਹੇ ਸਨ। ਇੱਕ ਗਮਲੇ ਵਿੱਚ ਨਿੰਬੂ ਅਤੇ ਇੱਕ ਗਮਲੇ ਵਿੱਚ ਇੱਕ ਦੋ ਮਿਰਚਾਂ ਵੀ ਲਟਕ ਰਹੀਆਂ ਸਨ। ਇਹ ਸਭ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ।
ਥੋੜੇ ਦਿਨਾਂ ਬਾਅਦ ਮੈਨੂੰ ਫਿਰ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਮਨ ਵਿੱਚ ਫਿਰ ਤੋਂ ਉਸ ਜਗ੍ਹਾ ਫੁੱਲਾਂ ਨੂੰ ਦੇਖਣ ਦਾ ਉਤਸ਼ਾਹ ਸੀ। ਜਦੋਂ ਮੈਂ ਉੱਥੇ ਗਿਆ ਤਾਂ ਕੀ ਵੇਖਦਾ ਹਾਂ ਕਿ ਦੋਸਤ ਦੀ ਪਤਨੀ ਇੱਕ ਗਮਲੇ ਨੂੰ ਘਸੀਟ ਕੇ ਕਿਸੇ ਹੋਰ ਗਮਲੇ ਕੋਲ ਲਿਜਾ ਰਹੀ ਸੀ। ਇਹ ਉਹ ਗਮਲਾ ਸੀ ਜਿਸ ਵਿੱਚ ਉਸ ਨੇ ਪਿਛਲੇ ਹਫਤੇ ਬਾਂਸ ਦਾ ਬੂਟਾ ਲਗਾਇਆ ਸੀ। ਮੈਂ ਵੇਖਿਆ ਕਿ ਬਾਂਸ ਦਾ ਬੂਟਾ ਮੁਰਝਾ ਗਿਆ ਸੀ। ਮੈਂ ਦੋਸਤ ਦੀ ਪਤਨੀ ਨੂੰ ਪੁੱਛਿਆ ਕਿ ਇਸ ਨੂੰ ਘਸੀਟ ਕੇ ਦੂਜੇ ਬੂਟੇ ਕੋਲ ਕਿਉਂ ਕਰ ਰਹੇ ਹੋ ?
ਦੋਸਤ ਦੀ ਪਤਨੀ ਨੇ ਕਿਹਾ ਕਿ ਇਹ ਮੁਰਝਾ ਰਿਹਾ ਹੈ ਤਾਂ ਹੀ ਇਸ ਨੂੰ ਦੂਜੇ ਬੂਟੇ ਦੇ ਨਜ਼ਦੀਕ ਕਰ ਰਹੀ ਹਾਂ ਤਾਂ ਜੋ ਇਹ ਫਿਰ ਤੋਂ ਹਰਿਆ ਭਰਿਆ ਹੋ ਜਾਵੇ।
ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ ਕਿ ਜੇ ਇਹ ਮੁਰਝਾ ਰਿਹਾ ਹੈ ਤਾਂ ਇਸ ਨੂੰ ਖਾਦ ਜਾਂ ਪਾਣੀ ਪਾਓ ਤਾਂ ਜੋ ਇਸ ਨੂੰ ਚੰਗੀ ਖੁਰਾਕ ਮਿਲ ਸਕੇ। ਇਸ ਤਰ੍ਹਾਂ ਇਸ ਨੂੰ ਦੂਜੇ ਬੂਟੇ ਦੇ ਨਜ਼ਦੀਕ ਕਰਨ ਨਾਲ ਕੀ ਹੋਣਾ ਹੈ?
ਦੋਸਤ ਦੀ ਪਤਨੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਹ ਬਾਂਸ ਦਾ ਬੂਟਾ ਪਹਿਲੀ ਜਗ੍ਹਾ ਇਕੱਲਾ ਮਹਿਸੂਸ ਕਰ ਰਿਹਾ ਸੀ ਤਦ ਕਰਕੇ ਇਹ ਮੁਰਝਾ ਰਿਹਾ ਸੀ। ਹੁਣ ਇਸ ਨੂੰ ਦੂਜੇ ਬੂਟੇ ਦੇ ਨੇੜੇ ਕਰਨ ਨਾਲ ਇਹ ਫਿਰ ਤੋਂ ਖਿੜ ਜਾਵੇਗਾ।
ਬੂਟੇ ਇਕੱਲੇ ਵਿੱਚ ਸੁੱਕ ਜਾਦੇ ਹਨ ਪਰ ਜਦੋਂ ਉਹਨਾਂ ਨੂੰ ਹੋਰ ਬੂਟਿਆਂ ਦੇ ਕੋਲ ਕਰ ਦਈਏ ਤਾਂ ਇਹ ਫਿਰ ਤੋਂ ਜੀ ਉੱਠਦੇ ਹਨ।
ਇਹ ਗੱਲ ਮੈਨੂੰ ਬੜੀ ਅਜੀਬ ਲੱਗੀ। ਇੱਕ ਇੱਕ ਕਰਕੇ ਕਈ ਤਸਵੀਰਾਂ ਮੇਰੀਆਂ ਅੱਖਾਂ ਸਾਹਮਣੇ ਬਣਨ ਲੱਗੀਆ। ਪਿਤਾ ਜੀ ਦੀ ਮੌਤ ਤੋ ਬਾਅਦ ਮੇਰੇ ਮਾਤਾ ਜੀ ਕਿੰਨੇ ਟੁੱਟ ਗਏ ਸੀ। ਪਿਤਾ ਜੀ ਦੇ ਹੁੰਦਿਆਂ ਮੈਂ ਮਾਤਾ ਜੀ ਨੂੰ ਕਦੇ ਉਦਾਸ ਨਹੀਂ ਵੇਖਿਆ ਸੀ ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਉਹ ਬਿਲਕੁਲ ਖਾਮੋਸ਼ ਹੋ ਗਏ ਸੀ।
ਮੈਨੂੰ ਦੋਸਤ ਦੀ ਪਤਨੀ ਦੇ ਕਹੇ ਸ਼ਬਦਾਂ ਤੇ ਪੂਰਾ ਵਿਸਵਾਸ਼ ਹੋ ਗਿਆ ਸੀ। ਮੈਨੂੰ ਯਕੀਨ ਹੋ ਗਿਆ ਸੀ ਕਿ ਬੂਟੇ ਹੋਣ ਜਾਂ ਇਨਸਾਨ ਸੱਚਮੁੱਚ ਹੀ ਇਕੱਲੇ ਹੋਣ ਨਾਲ ਮੁਰਝਾ ਜਾਦੇ ਹਨ।
ਬਚਪਨ ਵਿੱਚ ਮੈਂ ਬਜ਼ਾਰ ਤੋਂ ਇੱਕ ਛੋਟੀ ਜਿਹੀ ਮੱਛੀ ਖਰੀਦ ਕੇ ਲਿਆਇਆ ਸੀ ਅਤੇ ਉਸ ਨੂੰ ਕੱਚ ਦੇ ਜ਼ਾਰ ਵਿੱਚ ਪਾਣੀ ਭਰ ਕੇ ਰੱਖ ਦਿੱਤਾ। ਮੱਛੀ ਸਾਰਾ ਦਿਨ ਗੁੰਮਸੁੰਮ ਰਹੀ, ਮੈਂ ਉਸ ਨੂੰ ਖਾਣ ਲਈ ਕੁੱਝ ਪਾਇਆ ਪਰ ਉਹ ਚੁੱਪ ਚਾਪ ਇੱਧਰ ਉੱਧਰ ਘੁੰਮਦੀ ਰਹੀ। ਸਾਰਾ ਖਾਣਾ ਜ਼ਾਰ ਦੇ ਤਲ ਤੇ ਜਾ ਕੇ ਬੈਠ ਗਿਆ ਪਰ ਮੱਛੀ ਨੇ ਕੁਝ ਨਹੀਂ ਖਾਧਾ। ਦੋ ਦਿਨ ਤੱਕ ਉਹ ਇਸੇ ਤਰ੍ਹਾਂ ਹੀ ਘੁੰਮਦੀ ਰਹੀ। ਇੱਕ ਦਿਨ ਸਵੇਰੇ ਮੈਂ ਵੇਖਿਆਂ ਕਿ ਉਹ ਪਾਣੀ ਦੀ ਸਤਹਾ ਤੇ ਉਲਟੀ ਪਈ ਹੋਈ ਸੀ।
ਅੱਜ ਮੈਨੂੰ ਘਰ ਵਿੱਚ ਰੱਖੀ ਉਹ ਮੱਛੀ ਯਾਦ ਆ ਰਹੀ ਸੀ। ਅਗਰ ਬਚਪਨ ਵਿੱਚ ਮੈਨੂੰ ਇਹ ਦੱਸਿਆ ਗਿਆ ਹੁੰਦਾ ਤਾਂ ਉਸ ਟਾਈਮ ਮੈਂ ਇੱਕ ਨਹੀਂ ਦੋ ਚਾਰ ਮੱਛੀਆਂ ਖਰੀਦ ਲੈਂਦਾ ਤੇ ਉਹ ਮੱਛੀ ਇਸ ਤਰ੍ਹਾਂ ਇਕੱਲੇਪਨ ਨਾਲ ਨਾ ਮਰਦੀ। ਬਚਪਨ ਵਿੱਚ ਮੈਂ ਆਪਣੀ ਮਾਂ ਤੋ ਸੁਣਿਆ ਸੀ ਕਿ ਜਦੋਂ ਲੋਕ ਘਰ ਬਣਵਾਉਦੇ ਸੀ ਤੇ ਰੋਸ਼ਨੀ ਦੇ ਲਈ ਕਮਰੇ ਵਿੱਚ ਦੀਵਾ ਰੱਖਣ ਵਾਸਤੇ ਦੋ ਮੋਹਰੀਆਂ ਰੱਖਦੇ ਸੀ, ਕਹਿੰਦੇ ਸੀ ਕਿ ਇੱਕ ਦੀਵਾ ਰੱਖਣ ਨਾਲ ਉਹ ਇਕੱਲਾ ਮਹਿਸੂਸ ਕਰਦਾ ਸੀ।ਮੈਨੂੰ ਲੱਗਦਾ ਹੈ ਕਿ ਇਕੱਲਪਨ ਕਿਸੇ ਨੂੰ ਵੀ ਪਸੰਦ ਨਹੀਂ। ਆਦਮੀ ਹੋਵੇ ਜਾਂ ਪੌਦਾ ਹਰ ਕਿਸੇ ਨੂੰ ਕਿਸੇ ਦੇ ਸਾਥ ਦੀ ਜਰੂਰਤ ਹੁੰਦੀ ਹੈ।
ਅਗਰ ਸਾਨੂੰ ਆਪਣੇ ਆਲੇ ਦੁਆਲੇ ਕੋਈ ਇਕੱਲਾ ਇਨਸਾਨ ਦਿਸੇ ਤਾਂ ਉਸ ਨੂੰ ਆਪਣਾ ਸਾਥ ਦੇ ਦੇਣਾ ਚਾਹੀਦਾ ਹੈ ਤਾਂ ਕਿ ਉਹ ਮੁਰਝਾ ਨਾ ਜਾਵੇ।
ਇਕੱਲਾਪਨ ਸੰਸਾਰ ਵਿੱਚ ਸਭ ਤੋਂ ਵੱਡੀ ਸਜ਼ਾ ਹੈ। ਗਮਲੇ ਦੇ ਬੂਟੇ ਨੂੰ ਤਾਂ ਖਿੱਚ ਕੇ ਦੂਸਰੇ ਬੂਟੇ ਕੋਲ ਕਰ ਸਕਦੇ ਹਾਂ ਪਰ ਇਨਸਾਨ ਨੂੰ ਕਰੀਬ ਕਰਨ ਲਈ ਰਿਸ਼ਤਿਆਂ ਨੂੰ ਸਮਝਣ ਦੀ ਜਰੂਰਤ ਹੁੰਦੀ ਹੈ।
ਅਗਰ ਲੱਗਦਾ ਹੈ ਕਿ ਕਿਸੇ ਦੇ ਦਿਲ ਦੇ ਕੋਨੇ ਵਿੱਚ ਜਿੰਦਗੀ ਦਾ ਰਸ ਸੁੱਕ ਰਿਹਾ ਹੈ ਤਾਂ ਉਸ ਵਿੱਚ ਆਪਣੇ ਰਿਸ਼ਤੇ ਦਾ ਰਸ ਭਰ ਦਿਓ । ਜਿੰਦਗੀ ਫਿਰ ਤੋਂ ਖਿੱਲ ਉੱਠੇਗੀ।
ਖੁਸ਼ ਰਹੋ ਤੇ ਹਮੇਸ਼ਾ ਮੁਸਕਰਾਉਂਦੇ ਰਹੋ। ਜੇ ਕੋਈ ਗਲਤੀ ਨਾਲ ਤੁਹਾਡੇ ਤੋ ਦੂਰ ਹੋ ਗਿਆ ਹੋਵੇ ਤਾਂ ਕੋਸ਼ਿਸ਼ ਕਰੋ ਫਿਰ ਤੋ ਨਜ਼ਦੀਕ ਕਰਨ ਦੀ।
ਡਾ. ਸੁਮਿਤ
ਜਦੋਂ ਵੀ ਘਰ ਵਿੱਚ ਕੋਈ ਉੱਚੀ ਜਾਂ ਤਿੱਖੀ ਅਵਾਜ਼ ਵਿੱਚ ਬੋਲਦਾ ਤਾਂ ਉਹ ਸਹਿਮ ਜਾਂਦੀ । ਉਸਦਾ ਕੋਮਲ ਮਨ ਕਮਲਾ ਜਾਂਦਾ।
ਸ਼ਾਤ ਹਲਾਤਾਂ ਵਿੱਚ ਉਹ ਕਿਕਲੀਆਂ ਪਾਉੰਦੀ ਭੱਜ- ਭੱਜ ਕੁੱਛੜ ਚੜ੍ਹਦੀ ਨਾ ਥੱਕਦੀ। ਇੰਨੀਆਂ ਗੱਲਾਂ ਕਰਦੀ ਕਿ ਗੱਲ ਨਾ ਟੁੱਟਣ ਦੇੰਦੀ ਪਰ ਜਦੋਂ ਤਲਖ-ਕਲਾਮੀ ਸੁੱਣਦੀ ਤਾਂ ਕਈ-ਕਈ ਦਿਨ ਰੱਝ ਕੇ ਨਾ ਖਾਂਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਦੀ।
ਉਹ ਡਰੀ ਘਰਦੇ ਕਿਸੇ ਕੋਨੇ ਵਿੱਚ ਮੂੰਹ ਵਿੱਚ ਉੰਗਲਾਂ ਨੂੰ ਪਾ ਸੋਚਦੀ ਰਹਿੰਦੀ ।
ਉਹ ਸਿਰਫ ਧੀਰਜ ਨਾਲ ਬੋਲਣ ਤੇ ਹੱਸਦੇ ਚਿਹਰਿਆਂ ਨੂੰ ਇਨਸਾਨ ਸਮਝਦੀ ਬਾਕੀ ਉਸਨੂੰ ਡਰਾਉਣੇ ਹਵਾਨ ਜਾਪਦੇ।
ਅੱਕ ਕੇ ਇਕ ਦਿਨ ਉਹ, ਘਰ ਵਿੱਚ ਵੱਡਿਆਂ ਦੀ ਹੁੰਦੀ ਤੂੰ -ਤੂੰ, ਮੈਂ -ਮੈੰ ਵਿੱਚ ਜਾ ਖਲੋਤੀ । ਸਿਸਕੀਆਂ ਲੈੰਦੀ ਨੇ ਆਪਣੇ ਨਿੱਕਿਆਂ ਨਿੱਕਿਆਂ ਹੱਥਾਂ ਨੂੰ ਜੋੜ ਤਰਲਾ ਲਿਆ , ” ਰੱਬ ਦੇ ਵਾਸਤੇ ਸਾਰੇ ਚੁੱਪ ਹੋ ਜਾਓ !! ਤੁਹਾਨੂੰ ਕਿੰਨੇ ਵੱਡਿਆਂ ਬਣਾ ਦਿੱਤਾ , ਤੁਸੀਂ ਤੇ ਨਿਆਣਿਆਂ ਤੋਂ ਵੀ ਗਏ ਗੁਜਰੇ ਹੋ। ਇਸ ਤਰ੍ਹਾਂ ਦੀ ਕਾਵਾਂ ਰੌਲੀ ਤਾਂ ਕਾਂ ਵੀ ਨਹੀਂ ਪਾਉਂਦੇ । ਤੁਸੀਂ ਇੰਨਾਂ ਮਸਲਿਆਂ ਨੂੰ ਆਰਾਮ ਨਾਲ ਬੈਠਕੇ ਵੀ ਹਲ ਕਰ ਸਕਦੇ ਹੋ। ਤੁਸੀਂ ਕਦੀ ਨਹੀਂ ਸੋਚਿਆ ਕਿ ਘਰ ਵਿੱਚ ਛੋਟੇ ਬਾਲ ਵੀ ਰਹਿੰਦੇ ਹਨ॥ ਉਨ੍ਹਾਂ ਦੀ ਕੋਮਲ-ਕਾਇਆ ਤੇ ਤੁਹਾਡੇ ਬੋਲ -ਕਬੋਲਾਂ ਦਾ ਕਿੰਨਾ ਬੁਰਾ ਅਸਰ ਪੈੰਦਾ ਹੋਊ? ਤੁਸੀਂ ਕਈ ਵਾਰੀ ਮੈਨੂੰ ਕਿਹਾ ਕਿ ਤੈਨੂੰ ਖਾਧਾ ਪੀਤਾ ਨਹੀਂ ਲਗਦਾ। ਤੁਹਾਨੂੰ ਕੀ ਪਤਾ ਤੁਹਾਡੇ ਬੋਲ ਬੁਲਾਰੇ ਕਰਕੇ ਮੈਂ ਸਾਰੀ ਸਾਰੀ ਰਾਤ ਸੌੰ ਨਹੀਂ ਸਕਦੀ । ਇਸ ਸਭ ਕੁੱਝ ਲਈ ਤੁਸੀਂ ਦੋਸ਼ੀ ਹੋ । ਜੋ ਘਰੇਲੂ ਮਹੌਲ ਸੁੱਖਾਵਾਂ ਨਹੀ ਰੱਖ ਸਕੇ।
ਬੇਸ਼ਕ ਮੈਂ ਨਿਆਣੀ ਹਾਂ ਪਰ ਮੈਨੂੰ ਇੰਨਾਂ ਕੁ ਪਤਾ ਹੈ ਕਿ ਜਿਸ ਘਰ ਵਿੱਚ ਨਿੱਤ ਕਲੇਸ਼ ਰਹੇ ਉਹ ਘਰ ਨਹੀਂ ਮੁਸਾਫਿਰਖਾਨਾ ਹੁੰਦਾ। ਜਿਥੇ ਕੋਈ ਕਿਸੇ ਦਾ ਖੈਰ ਖਾਹ ਨਹੀ ਸਗੋਂ ਸਭ ਦਿਨ ਕੱਟੀ ਕਰ ਰਹੇ ਹੁੰਦੇ।” ਜਦੋਂ ਇਕੋ ਸਾਹੇ ਉਸ ਸੱਚ ਉਗਲਿਆਂ ਤਾਂ ਸਾਰਿਆਂ ਨੀਵੀਆਂ ਪਾ ਲਈਆਂ । ਉਸ ਰੋੰਦੀ ਨੇ ਅੰਦਰ ਵੜ ਕੁੰਡੀ ਲਾ ਲਈ।
ਗੁਰਨਾਮ ਨਿੱਜਰ