ਕਿਸੇ ਸ਼ਾਹਬਾਜ਼ ਨੂੰ ਕਿੰਜ ਖੌਫ਼ ਇਸ ਦੀ ਧਾਰ ਤੇ ਆਉਂਦੈ
ਤੁਸੀਂ ਤਾਂ ਸਿਰਫ਼ ਇਹਦੇ ਨਾਲ ਚਿੜੀਆਂ ਹੀ ਡਰਾਈਆਂ ਨੇ
Two Lines Shayari
ਤੁਸਾਂ ਤਲਵਾਰ ਪਰਖੀ ਹੈ ਸਦਾ ਹੀ ਚੂੜੀਆਂ ਉਤੇ
ਜ਼ਰਾ ਦੱਸੋ ਇਹ ਲੋਹੇ ਨੂੰ, ਮੁਖ਼ਾਤਿਬ ਕਿਸ ਤਰ੍ਹਾਂ ਹੁੰਦੀਫ਼ੈਜ਼ ਅਹਿਮਦ ਫ਼ੈਜ
ਓ ਖ਼ਾਕ ਨਸ਼ੀਨੋਂ ਉਠ ਬੈਠੋ ਉਹ ਵਕਤ ਕਰੀਬ ਆ ਪਹੁੰਚਾ ਹੈ।
ਜਦ ਤਖ਼ਤ ਗਿਰਾਏ ਜਾਵਣਗੇ ਜਦ ਤਾਜ ਉਛਾਲੇ ਜਾਵਣਗੇ
ਕਟਦੇ ਵੀ ਚਲੋ ਵਧਦੇ ਵੀ ਚਲੋ ਬਾਂਹਵਾਂ ਵੀ ਬਹੁਤ ਸਿਰ ਵੀ ਬਹੁਤ
ਚਲਦੇ ਵੀ ਚਲੋ ਕਿ ਹੁਣ ਡੇਰੇ, ਮੰਜ਼ਿਲ ਤੇ ਹੀ ਡਾਲੇ ਜਾਵਣਗੇਫ਼ੈਜ਼ ਅਹਿਮਦ ਫ਼ੈਜ
ਆਪਣੇ ਆਪ ਨੂੰ ਆਪ ਹੀ ਛਲਦਾ ਰਹਿੰਦਾ ਏ,
ਸਮਾਂ ਬਦਲ ਕੇ ਤੋਰ, ਸਮੇਂ ਨੂੰ ਕੀ ਆਖਾਂ।ਕਰਤਾਰ ਸਿੰਘ ਪੰਛੀ
ਦਲੀਲਾਂ ਦੀ ਬਜਾਏ ਗੋਲੀਆਂ ਦਾ ਰਾਜ ਹੁੰਦੈ ਜਦੋਂ
ਉਦੋਂ ਹੀ ਕਿੰਗਰੇ ਮਹਿਲਾਂ ਦੇ ਨ੍ਹੇਰੀ ਨਾਲ ਢਹਿੰਦੇ ਨੇਡਾ. ਗੁਰਦਰਸ਼ਨ ਬਾਦਲ
ਐਰਾ ਗੈਰਾ ਨੱਥੂ ਖੈਰਾ ਲੀਡਰ ਜਾਂ ਲੀਡਰ ਦਾ ਚਮਚਾ,
ਆਪਣਾ ਕੰਮ ਕਰਾ ਜਾਂਦੇ ਨੇ ਜਨਤਾ ਨੂੰ ਹੀ ਜਰਨਾ ਪੈਂਦਾ।ਲਖਵਿੰਦਰ ਸਿੰਘ ਬਾਜਵਾ
ਦੇਸ਼ ਦੇ ਸਾਰੇ ਹੀ ਰਾਵਣ ਨੇ ਤੁਹਾਨੂੰ ਚੰਬੜੇ
ਰਾਮ ਜੀ ! ਹਸਤੀ ਤੁਹਾਡੀ ਕਿਸ ਤਰ੍ਹਾਂ ਬਚ ਪਾਇਗੀਹਰਭਜਨ ਸਿੰਘ ਕੋਮਲ
ਆਪਣੇ ਤੂੰ ਕੱਦ ਤਾਈਂ ਦੇਖੀਂ ਕੁਝ ਸਾਂਭੀ ਤੁਰੀਂ
ਜੱਗ ਨੇ ਤਾਂ ਹੁੰਦੇ ਰਹਿਣਾ ਬੌਣਾ ਨੀ ਗੁਬਿੰਦੀਏਹਰਭਜਨ ਸਿੰਘ ਬੈਂਸ
ਫਟਕਣ ਦਿੱਤੇ ਸੰਗਤਾਂ ਨੇ ਰੂਹ ਨੇੜੇ ਨਾ,
ਸ਼ਬਦ ਗੁਰਾਂ ਦੇ ਬੇਸ਼ਕ ਮੂੰਹ ’ਤੇ ਚੜ੍ਹੇ ਰਹੇ।
ਰਹਿਬਰਾ ਇਹ ਕਿਸ ਤਰ੍ਹਾਂ ਦੀ ਰਹਿਬਰੀ ਹੈ ਦੱਸ ਖਾਂ
ਉਮਰ ਭਰ ਲੁਟਦਾ ਰਿਹਾ ਪਰ ਫਿਰ ਵੀ ਤੂੰ ਰਹਿਬਰ ਰਿਹਾਕਰਤਾਰ ਸਿੰਘ ਕਾਲੜਾ
ਜਦੋਂ ਕੋਈ ਤਿਤਲੀਆਂ ਮਸਲੇ ਤੇ ਅੱਗ ਵਿੱਚ ਫੁੱਲ ਕੋਈ ਸਾੜੇ
ਉਦੋਂ ਇਸ ਛਟਪਟਾਉਂਦੀ ਪੌਣ ਦੀ ਵੀ ਅੱਖ ਹੈ ਭਰਦੀ।ਸੁਰਿੰਦਰਪ੍ਰੀਤ ਘਣੀਆਂ
ਤੂੰ ਖੜੇ ਪਾਣੀ ਦੇ ਅੰਦਰ ਇਕ ਪੱਥਰ ਤਾਂ ਉਛਾਲ
ਕੀ ਪਤਾ ਤੂਫ਼ਾਨ ਬਣ ਜਾਣਾ ਹੈ ਕਿਹੜੀ ਲਹਿਰ ਦਾਬਰਜਿੰਦਰ ਚੌਹਾਨ