ਬਾਪ ਹੋਣ ਦਾ ਦੋਸ਼ ਹੈ ਸ਼ਾਇਦ ਮੇਰੇ `ਤੇ
ਪੁਤਰ ਸਾਹਵੇਂ ਉੱਚੀ ਸਾਹ ਨਾ ਲੈਂਦਾ ਹਾਂ
Two Lines Shayari
ਹੇਠਾਂ ਨਦੀ ਤਿਰਹਾਈ ਮਰ ਰਹੀ ਹੈ
ਉਤੋਂ ਪਾਣੀ ਦਹਾਨਾ ਲੋਚਦਾ ਹੈਡਾ. ਪ੍ਰੀਤਮ ਸਿੰਘ ਰਾਹੀ
ਲੜਕੀ ਇਕ ਵਸਤੂ ਦਾ ਨਾਂ ਹੈ ਵਸਤੂ ਵਾਂਗ ਸਜਾਈ ਜਾਵੇ
ਲੋੜਵੰਦ ਨੂੰ ਘਰੇ ਬੁਲਾ ਕੇ ਨਿਰਸੰਕੋਚ ਵਿਖਾਈ ਜਾਵੇਗੁਰਪਾਲ ਸਿੰਘ ਨੂਰ
ਜੰਗਲ ਦੇ ਰੁੱਖ ਪਏ ਉਦਾਸੇ ਫੁੱਲ ਕਲੀਆਂ ਮੁਰਝਾਏ
ਚਹੁੰ ਕੂਟਾਂ ਵਿਚ ਅੱਗ ਲੱਗੀ ਹੈ ਇਸ ਨੂੰ ਕੌਣ ਬੁਝਾਏ
ਸੂਰਜ ਦੀ ਧੁੱਪ ਕਾਲੇ ਰੰਗ ਦੀ ਧਰਤੀ ਧੁਆਂਖੀ ਧੁਆਂਖੀ
ਰਖ ਲੈ ਜਗਤ ਜਲੰਦਾ ਅਪਣਾ ਸਾਨੂੰ ਮੂਲ ਨਾ ਭਾਏਡਾ. ਅਮਰ ਕੋਮਲ
ਨਾ ਕੋਈ ਬਰਫ਼ ਦਾ ਘਰ, ਛਾਂ, ਨਦੀ ਹੁਣ ਰਾਸ ਆਉਣੀ
ਤਲੀ ਤੇ ਹਿਜ਼ਰ ਦਾ ਸੂਰਜ ਉਹ ਐਸਾ ਧਰ ਗਿਆ ਹੈਸੁਰਜੀਤ ਪਾਤਰ
ਚੋਰ ਚੌਕੀਦਾਰ ਹੋਏ,
ਖੇਤ ਡਰਨੇ ਚਰ ਗਏ,
ਕੀ ਕਰੇਗਾ ਰਾਮ ਰੱਖਾ,
ਕੀ ਕਰੂ ਕਰਤਾਰ ਹੁਣ।ਆਤਮਾ ਰਾਮ ਰੰਜਨ
ਪੰਛੀ ਦਾ ਦਿਲ ਕੰਬੇ ਤੇਰਾ ਹੱਥ ਕੰਬੇ
ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰ੍ਹੇ
ਤੈਥੋਂ ਨਈਂ ਉਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰ੍ਹੇ
ਜੇ ਹੈ ਸਬਰ ਧਰਤੀ, ਤਾਂ ਧਰਤੀ ਦੀ ਹਿੱਕ ਵਿਚ
ਹੈ ਇਕ ਜਲਜਲਾ ਵੀ ਜੋ ਵਿਸ ਘੋਲਦਾ ਹੈ
ਜੇ ਉਡਣੈ ਤਾਂ ਫਿਰ ਤੋੜਨਾ ਹੀ ਪਵੇਗਾ
ਭਲਾ ਕੌਣ ਪਿੰਜਰੇ ਦਾ ਦਰ ਖੋਲ੍ਹਦਾ ਹੈਰਾਬਿੰਦਰ ਮਸਰੂਰ
ਤੜਪਦੀ ਲਾਸ਼ ਹੈ ਹਾਲੇ ਉਹ ਫਟ ਇਕ ਹੋਰ ਲਾ ਦੇਵੇ
ਮਿਰੇ ਨਾਦਾਨ ਕਾਤਿਲ ਨੂੰ ਮੇਰਾ ਪੈਗਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਮਨ ਦਾ ਬਲ, ਧਨ ਦੇ ਬਲ ਤੋਂ ਕਿਤੇ ਪ੍ਰਬਲ ਹੁੰਦੈ,
ਜੇਤੂ ਸਿਕੰਦਰ ਕੋਈ ਬਾਹੁਬਲ ਅਜ਼ਮਾ ਕੇ ਵੇਖੇ।ਮੀਤ ਖਟੜਾ (ਡਾ.)
ਰਹੇਗੀ ਕੈਦ ਨਾ ਇਹ ਮੁਜ਼ਰਿਆਂ ਤੇ ਪਿੰਜਰਿਆਂ ਅੰਦਰ।
ਗ਼ਜ਼ਲ ਨੇ ਮੌਲਦੇ ਰਹਿਣਾ ਸੁਤੰਤਰ ਅੰਬਰਾਂ ਅੰਦਰ।ਆਰ, ਬੀ, ਸੋਹਲ
ਤੈਨੂੰ ਵੀ ਓਹੀ ਤੋਹਫ਼ਾ ਆਖ਼ਰ ਨਸੀਬ ਹੋਣਾ
ਦੁਸ਼ਮਣ ਦੀ ਮੌਤ ਉੱਤੇ ਖੁਸ਼ੀਆਂ ਮਨਾਉਣ ਵਾਲੇਮਨੋਹਰ ਪੁਰੇਵਾਲ ਮਾਲੜੀ