ਜਾਂਦੀ ਕੁੜੀ ਦਾ ਘੱਗਰਾ ਲੁਹਾ ਕੇ ਧੋਣਾ
ਨੀ ਧੀ ਰੋਵੇ ਬਾਣੀਆ ਦੀ ,
ਕਹਿੰਦੀ ਜੱਟ ਦੇ ਪਲੰਗ ਤੇ ਸੋਣਾ ਨੀ
Sithniyan
ਸਿੰਦੋ ਕੁੜੀ ਦੇ ਸਾਧ ਰੱਖ ਗਿਆ ਕਮੰਡਲੀ ਸਰ੍ਹਾਣੇ
ਨੀ ਮੁੰਡਾ ਲੈ ‘ਲੀ’ ਫੁੱਟ ਬਰਗਾ
ਮੰਜੇ ਨਾਲ ਜੋੜ ਕੇ ਡਾਹਣੇ, ਨੀ ਮੁੰਡਾ
ਮਿੰਦਿਆ ਮੈਂ ਤੈਨੂੰ ਵਰਜ ਰਹੀ ਨਾ ਬੀਜੀਂ ਤਿੱਲੜੀ ਜਮਾਰ ਬੇ
ਭੈਣਾਂ ਤਾਂ ਤੇਰੀ ਮੰਗਦੀ ਐ ਬਿਨਾ ਪੌਂਹਚਿਆਂ ਵਾਲੀ ਸਲਵਾਰ ਬੇ
ਉਹਨੇ ਕਰ ਲਿਆ ਬੇ ਸਦਰ ਠਾਣੇ ਦਾ ਠਾਣੇਦਾਰ ਬੇ
ਉਹ ਤਾਂ ਬਣ ਗਈ ਬੇ ਉਹਦੀ ਬਿਨ ਲਾਵਾਂ ਤੋਂ ਨਾਰ ਬੇ
ਉੱਚਾ ਬੁਰਜ ਲਾਹੌਰ ਦਾ
ਬੇ ਦੀਬਾ ਮਮਟੀ ਬੇ ਧਰੀਏ
ਲਾੜਿਆ ਬੇ ਤੇਰੇ ਦੋ ਦੋ ਬਾਪੂ
ਬੇ ਮਿਲਣੀ ਕੀਹਦੀ ਬੇ ਕਰੀਏ
ਭੈਣੇ ਜਿਹੜਾ ਮੇਰੀ ਬੇਬੇ ਦਾ ਯਾਰ
ਮਿਲਣੀ ਉਹਦੀ ਨੀ ਕਰੀਏ
ਜੀਜਾ ਖਿੱਚ ਵੇ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਵੇ ਭਰਾਂ
ਜੀਜਾ ਦੇਹ ਵੇ ਭੈਣ ਦਾ ਸਾਕ
ਬਚੋਲਣ ਮੈਂ ਵੇ ਬਣਾਂ
ਸਿਆਮੋ ਕੁੜੀ ਦਾ ਅੱਧੀ ਰਾਤ ਨੂੰ ਖੁਲ੍ਹਾ ਕੇ ਕੁੰਡਾ
ਨੀ ਨਾਲੇ ਰਾਹੀ ਰਾਤ ਕੱਟ ਗਿਆ
ਨਾਲੇ ਦੇ ਗਿਆ ਖਰਬੂਜੇ ਬਰਗਾ ਮੁੰਡਾ ਨੀ.
“ਮਹਾਰਾਜਾ ਰਣਜੀਤ ਸਿੰਘ ਜੀ
ਹੈਣ ਇਕ ਅੱਖ ਤੋਂ ਕਾਣੇ
ਝੁਕ ਝੁਕ ਕਰਨ ਸਲਾਮਾਂ ਉਹਨਾਂ ਨੂੰ
ਦੋ ਦੋ ਅੱਖਾਂ ਵਾਲੇ”
ਤੇਰੇ ਘਰੇ ਵੇ ਨਿਰੰਜਣਾ ਚਲੇ ਤੇਰੀ ਬੇਬੇ ਦੀ
ਸੱਥ ਪਰ੍ਹੇ ਵੇ ਨਿਰੰਜਣਾ ਚਰਚਾ ਤੇਰੀ ਬੇਬੇ ਦੀ
ਤੇਰੇ ਘਰੇ ਵੇ ਨਿਰੰਜਣਾ ਚਲੇ ਤੇਰੀ ਭੈਣਾਂ ਦੀ
ਸੱਥ ਪਰ੍ਹੇ ਵੇ ਨਿਰੰਜਣਾ ਚਰਚਾ ਤੇਰੀ ਭੈਣਾਂ ਦੀ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਲਾੜੇ ਭੈਣਾਂ ਨੂੰ ਖਸਮ ਕਰਾਈਏ
ਇਕ ਅੰਨ੍ਹਾ ਇਕ ਕਾਣਾ
ਕਾਣਾ ਤਾਂ ਏਹਨੂੰ ਗੋਦੀ ਬਠਾਊ
ਅੰਨ੍ਹਾਂ ਦਊ ਦੱਖੂਦਾਣਾ
ਤੁਸੀ ਗੜ੍ਹ ਜਿੱਤ ਚੱਲੇ ਵੇ ਅਸੀਂ ਹਾਰ ਗਏ
ਤੁਸੀ ਲਾੜੀ ਵਿਆਹ ਚੱਲੇ ਵੇ ਅਸੀਂ ਸਹਾਰ ਗਏ
ਤੁਸੀ ਪਾਸਾ ਜਿੱਤ ਚੱਲੇ ਵੇ ਅਸੀਂ ਸਿੱਟ ਹਥਿਆਰ ਗਏ।
ਗਾਉਂਦਿਆਂ ਦੀ ਆ ਸਿੱਠਣੀ ਵੇ ਜਾਨੀਓ
ਕੋਈ ਲੜਦਿਆਂ ਦੀ ਆ ਗਾਲ੍ਹ
ਜੇ ਕਿਸੇ ਨੇ ਮੰਦਾ ਬੋਲਿਆ
ਸਾਡੀ ਭੁੱਲ ਚੁੱਕ ਕਰਨੀ
ਵੇ ਸੱਜਣੋ ਉਚਿਓ ਵੇ-ਮਾਫ
ਕੁੜਮਾ ਜੋਰੋ ਸੋਹਣੀ ਸੁਣੀਂਦੀ
ਬਿਕਦੀ ਦੇਖੀ ਵਿਚ ਬਜਾਰ
ਪੰਜ ਰੁਪੱਈਏ ਕਾਜੀ ਮੰਗਦਾ
ਪੰਜੇ ਮੰਗਦਾ ਲੰਬੜਦਾਰ (ਠਾਣੇਦਾਰ)
ਪੰਜ ਰੁਪਈਏ ਉਹ ਬੀ ਮੰਗਦਾ
ਜਿਸ ਭੜੂਏ ਦੀ ਨਾਰ